ਫਲੋਰੀਡਾ- ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਟੀਕਾਕਰਣ ਸ਼ੁਰੂ ਹੋਣ ਦੇ ਬਾਵਜੂਦ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵਰਲਡੋਮੀਟਰ ਮੁਤਾਬਕ ਅਮਰੀਕਾ ਵਿਚ 3.38 ਲੱਖ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਉੱਥੇ ਹੀ, ਰਾਸ਼ਟਰਪਤੀ ਡੋਨਾਲਡ ਟਰੰਪ ਤਾਲਾਬੰਦੀ ਦੇ ਖਦਸ਼ੇ ਤੇ ਕੋਰੋਨਾ ਰਾਹਤ ਪੈਕਜ 'ਤੇ ਕੋਈ ਫੈਸਲਾ ਨਾ ਹੋਣ ਕਾਰਨ ਫਲੋਰੀਡਾ ਦੇ ਪਾਮ ਬੀਚ 'ਤੇ ਬਣੇ ਆਪਣੇ ਫਾਰਮ ਹਾਊਸ ਵਿਚ ਚਲੇ ਗਏ ਹਨ।
ਰਾਸ਼ਟਰਪਤੀ ਟਰੰਪ ਗੋਲਫ ਖੇਡ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਛੁੱਟੀਆਂ ਲਈ ਟਰੰਪ ਪਾਮ ਬੀਚ ਦੇ ਆਪਣੇ ਮਾਰ-ਏ-ਲਾਹੋ ਕਲੱਬ ਵਿਚ ਰੁਕੇ ਹੋਏ ਹਨ। ਓਧਰ ਵ੍ਹਾਈਟ ਹਾਊਸ ਨੇ ਵੀ ਰਾਸ਼ਟਰਪਤੀ ਟਰੰਪ ਦੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਆਪਣੇ ਕਰੀਬੀ ਸਾਥੀਆਂ ਤੇ ਦੱਖਣੀ ਕੈਰੋਲੀਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਨਾਲ ਸ਼ੁੱਕਰਵਾਰ ਨੂੰ ਗੋਲਫ ਖੇਡਿਆ। ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਨਸ਼ਵਿਲੇ ਸ਼ਹਿਰ ਵਿਚ ਹੋਏ ਧਮਾਕੇ ਬਾਰੇ ਵੀ ਦੱਸਿਆ ਗਿਆ।
ਟਰੰਪ ਨੇ ਕੋਰੋਨਾ ਮਦਦ ਰਾਸ਼ੀ ਲਈ ਬਣੇ ਬਿੱਲ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਰਾਸ਼ੀ ਅਮਰੀਕੀਆਂ ਲਈ ਬਹੁਤ ਘੱਟ ਹੈ ਤੇ ਇਸ ਵਿਚ ਵਾਧਾ ਕਰਨ ਦੀ ਜ਼ਰੂਰਤ ਹੈ।
ਅਮਰੀਕਾ ਨੂੰ ਪਛਾੜ ਚੀਨ 2028 ਤੱਕ ਬਣੇਗਾ ਸਭ ਤੋਂ ਮਜ਼ਬੂਤ ਅਰਥਵਿਵਸਥਾ
NEXT STORY