ਨੈਸ਼ਨਲ ਡੈਸਕ - ਥਿੰਕ ਟੈਂਕ ਨੇ ਕਿਹਾ ਕਿ, 'ਕੋਵਿਡ-19 ਲਾਗ ਨਾਲ ਦੋਵਾਂ ਮੁਲਕਾਂ ਦੀਆਂ ਵਖਰੀਆਂ ਰਿਕਵਰੀਆਂ ਕਾਰਨ ਪਿਛਲੇ ਸਾਲ ਦੇ ਅਨੁਮਾਨ ਨਾਲੋਂ 5 ਸਾਲ ਪਹਿਲਾਂ ਹੀ ਚੀਨ 2028 ਤੱਕ ਅਮਰੀਕਾ ਨੂੰ ਪਛਾੜ ਕੇ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।'
ਸੈਂਟਰ ਫਾਰ ਇਕਨੋਮਿਕਸ ਐਂਡ ਬਿਜ਼ਨਸ ਰਿਸਰਚ ਨੇ ਸ਼ਨੀਵਾਰ ਨੂੰ ਪ੍ਰਕਾਸ਼ਤ ਇੱਕ ਸਾਲਾਨਾ ਰਿਪੋਰਟ ਵਿਚ ਕਿਹਾ ਕਿ , ਵਿਸ਼ਵਵਿਆਪੀ ਅਰਥਸ਼ਾਸਤਰ ਦਾ ਮੁੱਖ ਵਿਸ਼ਾ ਆਰਥਿਕਤਾ ਅਤੇ ਸ਼ਕਤੀ, ਅਮਰੀਕਾ ਅਤੇ ਚੀਨ ਵਿੱਚਕਾਰ ਸੰਘਰਸ਼ ਰਿਹਾ ਹੈ।'
'ਕੋਰੋਨਾ ਲਾਗ ਕਾਰਨ ਬਾਕੀ ਦੇਸ਼ਾਂ ਦੀ ਅਰਥਵਿਵਸਥਾ ਦੇ ਡਿੱਗ ਜਾਣ ਨਾਲ ਚੀਨ ਨੂੰ ਫਾਇਦਾ ਹੋਇਆ ਹੈ।' ਸੀਈਬੀਆਰ ਨੇ ਕਿਹਾ ਕਿ ਚੀਨ ਦੀ ਸ਼ੁਰੂਆਤੀ ਸਖ਼ਤ ਤਾਲਾਬੰਦੀ, ਲਾਗ ਨਾਲ ਨਜਿੱਠਣ ਦੀ ਮਹਾਰਤ ਅਤੇ ਪੱਛਮ ਵਿਚ ਲਮੇਂ ਸਮੇਂ ਦੇ ਵਿਕਾਸ ਕਰਨ ਦਾ ਮਤਲਬ ਹੈ ਕਿ ਚੀਨ ਦੀ ਆਰਥਿਕ ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਹੈ।
ਚੀਨ ਨੇ 2021-2025 ਸਾਲ ਵਿਚ ਵਾਧਾ ਦਰ 5.7 ਫੀਸਦੀ ਦਰਸਾਉਣ ਤੋਂ ਪਹਿਲਾਂ 2026-30 ਵਿਚ ਘਟਾ ਕੇ 4.5 ਫੀਸਦੀ ਕਰ ਦਿੱਤੀ ਸੀ। ਜਦੋਂ ਕਿ ਅਮਰੀਕਾ ਵਿਚ 2021 ਵਿਚ ਕੋਰੋਨਾ ਕਹਿਰ ਰਹਿਣ ਦੀ ਸੰਭਾਵਨਾ ਹੈ। ਅਮਰੀਕਾ ਦੀ ਵਿਕਾਸ ਦਰ 2022 ਤੋਂ 2024 ਦੇ ਦਰਮਿਆਨ 1.9 ਫੀਸਦੀ ਘੱਟ ਜਾਵੇਗੀ ਅਤੇ ਉਸ ਤੋਂ 1.0 ਫੀਸਦੀ ਘੱਟ ਜਾਵੇਗੀ।
ਜਾਪਾਨ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਬਣਿਆ ਰਹੇਗਾ। 2030 ਤੱਕ ਇਹ ਭਾਰਤ ਨੂੰ ਪਛਾੜ ਦਵੇਗਾ ਅਤੇ ਗਰਮਨੀ ਚੌਥੇ ਸਥਾਨ ਤੋਂ ਪੰਕਵੇ ਸਥਾਨ 'ਤੇ ਖਿਸਕ ਜਾਵੇਗਾ।ਬ੍ਰਿਟੇਨ ਜੋ ਦੁਨੀਆ ਦੀ 5ਵੀ ਸਭ ਤੋਂ ਵੱਡੀ ਅਰਥਵਿਵਸਥਾ ਹੈ , 20124 ਤੱਕ ਉਹ 6ਵੇਂ ਸਥਾਨ 'ਤੇ ਆ ਜਾਵੇਗਾ। ਹਾਲਾਂਕਿ 2021 ਵਿੱਚ ਯੂਰੋਪੀਅਨ ਯੂਨੀਅਨ 'ਚੋਂ ਬਾਹਰ ਨਿਕਲਨ 'ਤੇ ਅਰਥਵਿਵਸਥਾ ਵਿੱਚ ਨਿਘਾਰ ਤੋਂ ਬਾਅਦ ਵੀ 2035 ਤੱਕ ਡਾਲਰਾਂ ਵਿੱਚ ਬ੍ਰਿਟੀਸ਼ ਜੀਡੀਪੀ ਫਰਾਂਸ ਦੇ ਮੁਕਾਬਲੇ 23 ਫੀਸਦੀ ਵੱਧ ਰਹਿਣ ਦੀ ਸੰਭਾਵਨਾ ਹੈ। ਬ੍ਰਿਟੀਸ਼ ਵਿੱਚ ਵੱਧ ਰਹੀ ਡਿਜੀਟਲ ਇਕੋਨੋਮੀ ਦੇ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਹੈ।
ਟੂਰਿਸਟਾਂ ਨੂੰ ਸੌਗਾਤ, 30 ਫ਼ੀਸਦੀ ਸਸਤੇ 'ਚ ਦਿੱਲੀ ਤੋਂ ਜੈਪੁਰ ਘੁਮਾਏਗੀ ਸ਼ਾਹੀ ਟਰੇਨ!
NEXT STORY