ਮਾਸਕੋ - ਰੂਸ ਦੀ ਰਾਜਧਾਨੀ ਮਾਸਕੋ ਵਿਚ ਸ਼ਨੀਵਾਰ ਕੋਵਿਡ-19 ਦੇ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ। ਇਹ ਟੀਕਾ (ਵੈਕਸੀਨ) ਉਨ੍ਹਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੇ ਇਨਫੈਕਟਡ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ। ਰੂਸ ਆਪਣੇ 'ਸਪੂਤਨਿਕ-ਵੀ' ਨਾਂ ਦੇ ਟੀਕੇ ਦਾ ਇਸਤੇਮਾਲ ਕਰ ਰਿਹਾ ਹੈ। ਸਪੂਤਨਿਕ-ਵੀ ਵਿਕਸਤ ਕਰਨ ਵਾਲੇ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਹ 95 ਫੀਸਦੀ ਪ੍ਰਭਾਵੀ ਹੈ ਅਤੇ ਇਸ ਦਾ ਕੋਈ ਵੱਡਾ ਗਲਤ ਪ੍ਰਭਾਵ ਨਹੀਂ ਹੈ। ਹਾਲਾਂਕਿ, ਸਕਾਰਾਤਮਕ ਨਤੀਜੇ ਦੇ ਬਾਵਜੂਦ ਟੀਕੇ ਦਾ ਸਮੂਹਿਕ ਪ੍ਰੀਖਣ ਅਜੇ ਵੀ ਜਾਰੀ ਹੈ। ਹਜ਼ਾਰਾਂ ਲੋਕਾਂ ਨੇ ਟੀਕਾਕਰਣ ਲਈ ਰਜਿਸਟਰਡ ਕੀਤਾ ਹੈ।
ਬੀ. ਬੀ. ਐੱਸ. ਦੀ ਇਕ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਇਸ ਸਾਲ ਦੇ ਆਖਿਰ ਤੱਕ ਸਿਰਫ 20 ਲੱਖ ਖੁਰਾਕ ਬਣਨ ਦੀ ਉਮੀਦ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਆਖਿਆ ਹੈ ਕਿ ਇਹ ਸਭ ਤੋਂ ਪਹਿਲਾਂ ਸਕੂਲਾਂ ਦੇ ਕਰਮਚਾਰੀਆਂ, ਸਿਹਤ ਕਰਮੀਆਂ ਅਤੇ ਸਮਾਜਿਕ ਵਰਕਰਾਂ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ। ਸਾਰੇ ਮਰੀਜ਼ਾਂ ਦਾ 21 ਦਿਨਾਂ ਦੇ ਗੈਪ ਵਿਚ ਦੋਵੇਂ ਟੀਕੇ ਦਿੱਤੇ ਜਾਣਗੇ।
ਦਰਜਨਾਂ ਟੀਕਾਕਰਣ ਕੇਂਦਰ ਖੋਲ੍ਹੇ ਗਏ
ਟੀਕਾ ਲਗਾਉਣਾ ਸ਼ੁਰੂ ਹੋਣ ਦੇ ਨਾਲ ਹੀ ਮਾਸਕੋ ਵਿਚ ਸ਼ਨੀਵਾਰ ਨੂੰ 70 ਟੀਕਾਕਰਣ ਕੇਂਦਰ ਖੋਲ੍ਹੇ ਗਏ। ਡਾਕਟਰਾਂ, ਅਧਿਆਪਕਾਂ ਅਤੇ ਸਥਾਨਕ ਨਿਕਾਯ ਦੇ ਕਰਮਚਾਰੀਆਂ ਨੂੰ ਇਸ ਦੇ ਲਈ ਆਪਣਾ ਸਮਾਂ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ। ਸੋਬਯਾਨਿਨ ਨੇ ਦੱਸਿਆ ਕਿ ਕੁਝ ਹੀ ਘੰਟਿਆਂ ਵਿਚ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕੀਤਾ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਸਪੂਤਨਿਕ-ਵੀ ਦੁਨੀਆ ਦੀ ਪਹਿਲੀ ਰਜਿਸਟਰਡ ਕੋਰੋਨਾ ਵੈਕਸੀਨ ਹੈ ਕਿਉਂਕਿ ਸਰਕਾਰ ਨੇ ਅਗਸਤ ਦੀ ਸ਼ੁਰੂਆਤ ਵਿਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਰੂਸ ਕਈ ਅੰਤਰਰਾਸ਼ਟਰੀ ਮਾਹਿਰਾਂ ਦੀ ਰੂਸ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਟੀਕੇ ਦਾ ਪ੍ਰੀਖਣ ਉਸ ਵੇਲੇ ਸਿਰਫ ਕਈ ਦਰਜਨ ਲੋਕਾਂ 'ਤੇ ਕੀਤਾ ਗਿਆ ਸੀ। ਇਸ 'ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਧੀਆਂ ਵਿਚੋਂ ਇਕ ਨੇ ਸ਼ੁਰੂਆਤੀ ਟੀਕਾ ਲਗਵਾਇਆ ਸੀ।
ਬਾਡੀ ਬਿਲਡਰ ਨੇ ਰਸਮਾਂ-ਰਿਵਾਜਾਂ ਨਾਲ ਡੌਲ ਨਾਲ ਰਚਾਇਆ ਵਿਆਹ, ਕਲੱਬ 'ਚ ਹੋਈ ਸੀ ਮੁਲਾਕਾਤ
NEXT STORY