ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਕਾਮਿਆਂ ਨੂੰ ਟੀਕਾ ਲਗਾਉਣ ਦੇ ਕ੍ਰਮ ਵਿਚ ਮੰਗਲਵਾਰ ਨੂੰ ਦੇਸ਼ ਦੇ ਹੋਰ ਹਸਪਤਾਲ ਕਰਮਚਾਰੀਆਂ ਨੂੰ ਟੀਕਾ ਲੱਗੇਗਾ। ਦੂਜੇ ਪਾਸੇ, ਸੰਘੀ ਸਿਹਤ ਅਧਿਕਾਰੀ ਦੂਜੀ ਕੰਪਨੀ ਦੇ ਟੀਕੇ ਦੀ ਸਮੀਖਿਆ ਕਰ ਰਹੇ ਹਨ।
ਫਾਈਜ਼ਰ-ਬਾਇਓਐਨਟੈਕ ਕੰਪਨੀ ਦੇ ਟੀਕੇ ਨੂੰ ਬਹੁਤ ਘੱਟ ਤਾਪਮਾਨ ਵਿਚ ਰੱਖਣ ਲਈ ਡ੍ਰਾਈਆਈਸ ਵਿਚ ਪੈਕ ਕੀਤਾ ਜਾ ਰਿਹਾ ਹੈ। ਟੀਕੇ ਦੀ ਖੇਪ 400 ਹੋਰ ਹਸਪਤਾਲਾਂ ਅਤੇ ਹੋਰ ਵੰਡਣ ਵਾਲੇ ਸਥਾਨਾਂ 'ਤੇ ਪਹੁੰਚਣ ਲਈ ਤਿਆਰ ਹੈ।
ਇਸ ਵਿਚਕਾਰ ਅਮਰੀਕਾ ਵਿਚ ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ਵਿਚ ਸ਼ੁਰੂਆਤੀ 30 ਲੱਖ ਖੁਰਾਕਾਂ ਅਗਲੇ ਮੋਰਚੇ 'ਤੇ ਸੇਵਾ ਕਰ ਰਹੇ ਸਿਹਤ ਕਾਮਿਆਂ ਅਤੇ ਬਜ਼ੁਰਗ ਮਰੀਜ਼ਾਂ ਲਈ ਰੱਖੀਆਂ ਗਈਆਂ ਹਨ। ਜ਼ਿਆਦਾਤਰ ਅਧਿਕਾਰੀਆਂ ਨੂੰ ਜਾਨਲੇਵਾ ਵਾਇਰਸ ਤੋਂ ਬਚਾਉਣ ਲਈ ਆਉਣ ਵਾਲੇ ਮਹੀਨਿਆਂ ਵਿਚ ਟੀਕਿਆਂ ਦੀਆਂ ਲੱਖਾਂ ਖੁਰਾਕਾਂ ਦੀ ਜ਼ਰੂਰਤ ਹੋਵੇਗੀ।
ਖੁਰਾਕ ਤੇ ਦਵਾਈ ਸਬੰਧੀ ਪ੍ਰਸ਼ਾਸਨ ( ਐੱਫ. ਡੀ. ਏ.) ਕੋਰੋਨਾ ਦੇ ਦੂਜੇ ਟੀਕੇ ਨੂੰ ਲੈ ਕੇ ਆਪਣਾ ਅਧਿਐਨ ਪ੍ਰਕਾਸ਼ਿਤ ਕਰਨ ਲਈ ਵੀ ਤਿਆਰੀ ਕਰ ਰਿਹਾ ਹੈ।
ਸੋਮਵਾਰ ਨੂੰ ਹਸਪਤਾਲ ਨੂੰ ਟੀਕੇ ਦੀ 3900 ਸ਼ੀਸ਼ੀਆਂ ਮਿਲੀਆਂ ਸਨ। ਹਰ ਸ਼ੀਸ਼ੀ ਵਿਚ ਟੀਕੇ ਦੀਆਂ 5 ਖੁਰਾਕਾਂ ਹੁੰਦੀਆਂ ਹਨ। ਇਸ ਟੀਕੇ ਨੂੰ ਦੋ ਵਾਰ ਲਗਾਇਆ ਜਾਵੇਗਾ।
ਚੀਨੀ ਸਰਕਾਰ ਘੱਟ ਗਿਣਤੀ ਲੋਕਾਂ ਨੂੰ ਸਖ਼ਤ ਮਜ਼ਦੂਰੀ ਲਈ ਕਰ ਰਹੀ ਹੈ ਮਜਬੂਰ
NEXT STORY