ਕਾਠਮੰਡੂ- ਨੇਪਾਲ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 311 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਦੇਸ਼ ਵਿਚ ਇਸ ਮਹਾਮਾਰੀ ਦੇ ਮਾਮਲੇ ਵਧ ਕੇ 19,063 ਹੋ ਗਏ।
ਸਿਹਤਮੰਦ ਅਤੇ ਜਨਸੰਖਿਆ ਮੰਤਰਾਲੇ ਮੁਤਾਬਕ 24 ਜੁਲਾਈ ਨੂੰ ਇਸ ਵਾਇਰਸ ਨਾਲ ਆਪਣੀ ਜਾਨ ਗੁਆਉਣ ਵਾਲੇ 65 ਸਾਲਾ ਬਜ਼ੁਰਗ ਦੀ ਗਿਣਤੀ ਦੇ ਬਾਅਦ ਦੇਸ਼ ਵਿਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਦੇ 311 ਨਵੇਂ ਮਰੀਜ਼ ਸਾਹਮਣੇ ਆਉਣ ਦੇ ਬਾਅਦ ਹੀ ਨੇਪਾਲ ਵਿਚ ਇਸ ਵਾਇਰਸ ਦੇ ਮਾਮਲੇ ਵੱਧ ਕੇ 19,063 ਹੋ ਗਏ ਹਨ।
ਮੰਤਰਾਲੇ ਨੇ ਦੱਸਿਆ ਕਿ 121 ਮਰੀਜ਼ ਠੀਕ ਹੋ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਮਿਲ ਗਈ ਹੈ, ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 13,875 ਹੋ ਗਈ ਹੈ। ਮੰਤਰਾਲੇ ਦੇ ਨਵੇਂ ਅੰਕੜਿਆਂ ਮੁਤਾਬਕ ਫਿਲਹਾਲ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ 5,139 ਮਰੀਜ਼ ਇਲਾਜ ਅਧੀਨ ਹਨ।
ਈਰਾਨ 'ਚ ਕੋਰੋਨਾ ਵਾਇਰਸ ਦੇ 2,667 ਨਵੇਂ ਮਾਮਲੇ ਹੋਏ ਦਰਜ
NEXT STORY