ਬੀਜਿੰਗ (ਏਜੰਸੀ) ਚੀਨ ਦੇ ਕਵਾਂਗਝੂ ਸ਼ਹਿਰ ਵਿਚ ਕਵਾਰੈਂਟਾਈਨ ਸੈਂਟਰ ਬਣਾਇਆ ਗਿਆ ਇਕ ਹੋਟਲ ਅਚਾਨਕ ਢਹਿ-ਢੇਰੀ ਹੋ ਗਿਆ। ਇਸ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ 70 ਲੋਕਾਂ ਨੂੰ ਰੱਖਿਆ ਗਿਆ ਸੀ। ਰਿਪੋਰਟਸ ਮੁਤਾਬਕ ਪੰਜ ਮੰਜ਼ਿਲਾ ਇਹ ਹੋਟਲ ਸ਼ਾਮਲ ਤਕਰੀਬਨ 7-30 ਪੂਰੀ ਤਰ੍ਹਾਂ ਭਰ ਗਿਆ ਸੀ। ਕਵਾਂਗਝੂ ਪ੍ਰਸ਼ਾਸਨ ਮੁਤਾਬਕ ਹਾਦਸੇ ਤੋਂ ਕੁਝ ਹੀ ਦੇਰ ਬਾਅਦ 34 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ। ਅਜੇ ਇਹ ਸਾਫ ਨਹੀਂ ਹੈ ਕਿ ਹੋਟਲ ਡਿੱਗਿਆ ਕਿਵੇਂ।
ਐਮਰਜੈਂਸੀ ਮੈਨੇਜਮੈਂਟ ਮਿਨੀਸਟਰੀ ਮੁਤਾਬਕ ਰੈਸਕਿਊ ਲਈ 150 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ ਵਿਬੋ 'ਤੇ ਇਸ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵਿਚ ਰੈਸਕਿਊ ਵਿਚ ਲੱਗੇ ਮੁਲਾਜ਼ਮ ਇਕ ਮਹਿਲਾ ਨੂੰ ਮਲਬੇ ਹੇਠੋਂ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਰਹੇ ਹਨ।
ਚਾਈਨਾ ਡੇਲੀ ਦੀ ਖਬਰ ਮੁਤਾਬਕ ਘਟਨਾ ਸ਼ਨੀਵਾਰ ਸ਼ਾਮ 7-30 ਵਜੇ ਵਾਪਰੀ। ਹਾਦਸੇ ਵਿਚ ਹੋਟਲ ਦੇ 80 ਕਮਰੇ ਢਹਿ-ਢੇਰੀ ਹੋ ਗਏ। ਰਾਹਤ ਅਤੇ ਬਚਾਅ ਦਸਤੇ ਘਟਨਾ ਸਥਾਨ 'ਤੇ ਪਹੁੰਚ ਚੁੱਕੇ ਹਨ। ਹੁਣ ਤੱਕ 23 ਲੋਕਾਂ ਨੂੰ ਮਲਬੇ ਹੇਠੋਂ ਬਾਹਰ ਕੱਢਣ ਵਿਚ ਸਫਲਤਾ ਮਿਲੀ ਹੈ। ਫਿਲਹਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੰਮ ਜਾਰੀ ਹੈ।
ਕੋਰੋਨਾਵਾਇਰਸ : ਚੀਨ 'ਚ ਮਾਹਵਾਰੀ ਦੌਰਾਨ ਔਰਤਾਂ ਨੂੰ ਕੀਤਾ ਜਾ ਰਿਹੈ ਸ਼ਰਮਸਾਰ
NEXT STORY