ਬੀਜਿੰਗ - ਕੋਰੋਨਾਵਾਇਰਸ ਖਿਲਾਫ ਜੰਗ ਲੱਡ਼ ਰਹੇ ਚੀਨ ਦੇ ਤੌਰ ਤਰੀਕਿਆਂ ਨੂੰ ਲੈ ਕੇ ਮਹਿਲਾ ਵਰਕਰਾਂ ਵਿਚਾਲੇ ਗੁੱਸਾ ਵਧ ਰਿਹਾ ਹੈ ਅਤੇ ਉਹ ਮਾਹਵਾਰੀ (ਪੀਰੀਅਡਸ) ਸਬੰਧੀ ਉਤਪਾਦ ਨਾ ਮਿਲਣ, ਖਰਾਬ ਫੀਟਿੰਗ ਵਾਲੇ ਸੁਰੱਖਿਆਤਮਕ ਸੂਟ ਅਤੇ ਸਿਰ ਮੁਡਾਉਣ ਜਿਹੀਆਂ ਸਮੱਸਿਆਵਾਂ ਨਾਲ ਨਜਿੱਠ ਰਹੀਆਂ ਹਨ। ਅਜਿਹੀਆਂ ਖਬਰਾਂ ਹਨ ਕਿ ਕੁਝ ਮੈਡੀਕਲ ਕਰਮੀਆਂ ਨੂੰ ਉਨ੍ਹਾਂ ਦੀ ਮਾਹਵਾਰੀ ਨੂੰ ਟਾਲਣ ਲਈ ਗਰਭ ਨਿਰੋਧਕ ਦਵਾਈਆਂ ਦਿੱਤੀ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਵੀ ਗੁੱਸਾ ਪੈਦਾ ਹੋ ਰਿਹਾ ਹੈ। ਜਦ ਦੁਨੀਆ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੀ ਹੈ ਤਾਂ ਚੀਨ ਵਿਚ ਔਰਤਾਂ ਇਸ ਸੰਕਟ ਨਾਲ ਨਜਿੱਠਣ ਵਿਚ ਸਰਕਾਰ ਦੇ ਭੇਦਭਾਵਪੂਰਣ ਕਦਮਾਂ ਨੂੰ ਲੈ ਕੇ ਇਕਜੁੱਟ ਹੋ ਰਹੀਆਂ ਹਨ।
ਪਖਾਨਿਆਂ ਦਾ ਇਸਤੇਮਾਲ ਨਾ ਕਰਨ ਨੂੰ ਆਖਿਆ
ਮਹਿਲਾ ਵਰਕਰਾਂ ਨੂੰ ਆਪਣੇ ਸੁਰੱਖਿਆਤਮਕ ਸੂਟ ਨੂੰ ਸੁਰੱਖਿਅਤ ਰੱਖਣ ਲਈ ਪਖਾਨਿਆਂ ਦਾ ਇਸਤੇਮਾਲ ਨਾ ਕਰਨ ਲਈ ਆਖਿਆ ਗਿਆ ਹੈ। ਸ਼ੰਘਾਈ ਨਿਵਾਸੀ 24 ਸਾਲਾ ਜਿਆਂਗ ਜਿਨਪਿੰਗ ਨੇ ਚੀਨ ਵਿਚ ਟਵਿੱਟਰ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਇਸ ਮੁੱਦੇ ਨੂੰ ਚੁੱਕਿਆ ਅਤੇ ਉਨ੍ਹਾਂ ਨੂੰ ਹਜ਼ਾਰਾਂ ਟਿੱਪਣੀਆਂ ਮਿਲ ਰਹੀਆਂ ਹਨ। ਸੈਨੇਟਰੀ ਉਤਪਾਦਾਂ ਨੂੰ ਦਾਨ ਦੇਣ ਦਾ ਅਭਿਆਨ ਸ਼ੁਰੂ ਕਰਨ ਵਾਲੀ ਜਿਆਂਗ ਨੇ ਆਖਿਆ ਕਿ ਕਈ ਮਹਿਲਾ ਡਾਕਟਰੀ ਕਰਮੀ ਸੰਦੇਸ਼ ਭੇਜ ਰਹੀਆਂ ਹਨ ਕਿ ਮਾਹਵਾਰੀ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾ ਹੋ ਰਹੀਆਂ ਹਨ।
ਮਾਹਵਾਰੀ ਤੋਂ ਬਚਾਅ ਵਾਲੇ ਅੰਡਵੇਅਰ
ਇਕ ਮਹਿਲਾ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਰੱਖਿਆਤਮਕ ਸੂਟ ਪਾ ਕੇ ਦਿਨ ਵਿਚ ਖਾ-ਪੀ ਨਹੀਂ ਸਕਦੇ, ਸੈਨੇਟਰੀ ਨੈਪਕਿਨ ਬਦਲਣ ਦੀ ਗੱਲ ਹੀ ਛੱਡ ਦੇਵੋ। ਉਨ੍ਹਾਂ ਦੇ ਯਤਨਾਂ ਦੇ ਚੱਲਦੇ ਕਈ ਲੋਕ ਅਤੇ ਕੰਪਨੀਆਂ ਅੱਗੇ ਆਏ ਹਨ ਅਤੇ ਹੁਣ ਤੱਕ 6,00,000 ਤੋਂ ਜ਼ਿਆਦਾ ਸੈਨੇਟਰੀ ਪੈੱਡ ਅਤੇ ਮਾਹਵਾਰੀ ਤੋਂ ਬਚਾਅ ਵਾਲੇ ਅੰਡਰਵੇਅਰ ਭੇਜ ਰਹੇ ਹਨ, ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਪਾਇਆ ਜਾ ਸਕਦਾ ਹੈ। ਜਿਆਂਗ ਨੇ ਦੱਸਿਆ ਕਿ ਕੁਝ ਹਸਪਤਾਲ ਦੇ ਅਧਿਕਾਰੀਆਂ ਨੇ ਸੈਨੇਟਰੀ ਪੈੱਡ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਸ ਮੁੱਦੇ ਨੂੰ ਲੈ ਕੇ ਲੋਡ਼ੀਂਦੀ ਜਾਗਰੂਕ ਨਹੀਂ ਹਨ।
ਇਨਸਾਨੀ ਚਮੜੀ ਨਾਲ ਬਣੇ ਪਰਸ ਤੇ ਐਲਬਮ ਕਵਰ, ਬਦਬੂ ਨਾਲ ਹੋਇਆ ਖੁਲਾਸਾ
NEXT STORY