ਵਾਸ਼ਿੰਗਟਨ, (ਵਿਸ਼ੇਸ਼)- ਹੈਰਾਨ ਕਰਨ ਵਾਲੀ ਅਤੇ ਪਹਿਲਾਂ ਕਦੇ ਨਹੀਂ ਦੇਖੇ ਗਏ ਅਕਸ ਦੱਸਦੇ ਹਨ ਕਿ ਨਵਾਂ ਕੋਰੋਨਾ ਵਾਇਰਸ ਸਾਡੀਆਂ ਕੋਸ਼ਿਕਾਵਾਂ ਤੋਂ ਪ੍ਰੋਟੀਨ ਨੂੰ ਹਾਈਜੈਕ ਕਰ ਕੇ ਇਕ ਰਾਕਸ਼ੀ ਜਾਲ ਬਣਾ ਲੈਂਦਾ ਹੈ। ਇਸ ਤੋਂ ਬਾਅਦ ਵਾਇਰਸ ਦੀਆਂ ਬ੍ਰਾਂਚਾਂ ਬਾਹਰ ਨਿਕਲਕੇ ਦੂਸਰੀ ਗੁਆਂਢੀ ਕੋਸ਼ਿਕਾਵਾਂ ’ਚ ਵੀ ਇਨਫੈਕਸ਼ਨ ਫੈਲਾ ਸਕਦੀਆਂ ਹਨ।
ਕੋਵਿਡ-19 ਦੇ ਖਿਲਾਫ ਸੰਭਾਵਿਤ ਰੂਪ ਨਾਲ ਜ਼ਿਆਦਾ ਪ੍ਰਭਾਵੀ ਦਵਾਈਆਂ ਦੇ ਸਬੂਤ ਨਾਲ ਇਹ ਖੋਜ ਵਿਗਿਆਨੀਆਂ ਦੀ ਇਕ ਕੌਮਾਂਤਰੀ ਟੀਮ ਨੇ ਜਰਨਲ ਸੈੱਲ ’ਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਕੀਤੀ ਹੈ। ਇਹ ਖੋਜ ਨਵੇਂ ਇਲਾਜਾਂ ਦੀ ਪਛਾਣ ਕਰਨ ’ਚ ਮਦਦ ਕਰ ਸਕਦੀ ਹੈ।
ਵਾਇਰਸ ਦੇ ਮੂਲ ਵਿਵਹਾਰ ’ਤੇ ਧਿਆਨ ਕੇਂਦਰਿਤ ਕਰਨ ’ਤੇ ਇਹ ਪਤਾ ਲੱਗਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਮੁੱਖ ਮਨੁੱਖੀ ਪ੍ਰੋਟੀਨਾਂ ਨੂੰ ਚੋਰੀ ਕਰ ਲੈਂਦਾ ਹੈ ਅਤੇ ਉਨ੍ਹਾਂ ਦੀ ਵਰਤੋਂ ਖੁਦ ਨੂੰ ਲਾਭ ਅਤੇ ਸਾਨੂੰ ਨੁਕਸਾਨ ਪਹੁੰਚਾਉਣ ਲਈ ਕਰਦਾ ਹੈ।
ਇਹ ਟੀਮ ਮੌਜੂਦਾ ਦਵਾਈਆਂ ਦੇ ਇਕ ਪਰਿਵਾਰ ਦੀ ਪਛਾਣ ਕਰਨ ’ਚ ਸਮਰੱਥ ਸੀ ਜਿਸਨੂੰ ਕਾਈਨੇਜ ਰੋਕੂ ਕਿਹਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਕੋਡਿਵ-19 ਲਈ ਅਜੇ ਤੱਕ ਦਾ ਸਭ ਤੋਂ ਪ੍ਰਭਾਵੀ ਇਲਾਜ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਸੈਨ ਫ੍ਰਾਂਸਿਸਕੋ ’ਚ ਕਵਾਂਟਿਟੇਟਿਵ ਬਾਇਓਸਾਈਂਸੇਜ ਇੰਸਟੀਚਿਊਟ ਦੇ ਨਿਰਦੇਸ਼ਕ ਨੇਵਨ ਕ੍ਰੋਗਨ ਨੇ ਦੱਸਿਆ ਕਿ ਇਸ ਨਵੀਂ ਖੋਜ ’ਚ 70 ਤੋਂ ਜ਼ਿਆਦਾ ਲੇਖਕਾਂ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਕਾਈਨੇਜ ਰੁਕਾਵਟਾਂ ਦਾ ਪ੍ਰੀਖਣ ਕੀਤਾ ਹੈ ਅਤੇ ਕੁਝ ਰੁਕਾਵਟਾਂ ਐਂਚੀ ਵਾਇਰਲ ਦਵਾਈ ਰੇਮੇਡੀਸਵੀਰ ਤੋਂ ਬਿਹਤਰ ਹਨ।
ਕੀ ਪ੍ਰਮਾਣੂ ਟੈਸਟ ਕਰ ਰਿਹੈ ਈਰਾਨ? ਪਹਾੜੀ ਏਰੀਏ ’ਚ ਹੋਇਆ ਭਿਆਨਕ ਧਮਾਕਾ
NEXT STORY