ਨਵੀਂ ਦਿੱਲੀ— ਦੁਨੀਆਭਰ 'ਚ ਕੋਰੋਨਾ ਵਾਇਰਸ ਦੇ 9 ਲੱਖ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ। ਬਹੁਤ ਲੋਕ ਹਨ ਜੋ ਇਸ ਵਾਇਰਸ ਨੂੰ ਹਰਾ ਕੇ ਫਿਰ ਤੋਂ ਆਮ ਜ਼ਿੰਦਗੀ 'ਚ ਆ ਚੁੱਕੇ ਹਨ। ਇਕ ਬਜੁਰਗ ਜੋੜਾ ਹੈ ਇਟਲੀ ਦਾ, ਜਿਨ੍ਹਾਂ ਨੇ ਦੁਨੀਆ ਨੂੰ ਦੱਸਿਆ ਕਿ ਇਸ ਮੁਸ਼ਕਿਲ ਦੌਰ 'ਚ ਵੀ ਉਹ ਖੁਸ਼ੀਆਂ ਲੱਭ ਰਹੇ ਹਨ। ਦਰਅਸਲ 71 ਸਾਲਾ ਦੇ ਸੈਂਡਰਾ ਤੇ ਉਸਦੇ 73 ਸਾਲ ਦੇ ਪਤੀ ਗਿਆਨਕਾਰਲੋ,Marche ਦੇ ਪੂਰਬੀ ਇਲਾਕੇ 'ਚ ਸਥਿਤ ਇਕ ਹਸਪਤਾਲ 'ਚ ਦਾਖਲ ਹੈ। ਮੈਡੀਕਲ ਸਟਾਫ ਦੀ ਮਦਦ ਨਾਲ ਦੋਵਾਂ ਨੇ ਆਪਣੀ 50ਵੀਂ ਵਰ੍ਹੇਗੰਢ ਮਨਾਈ। ਉਹ ਵੀ ਆਈ. ਸੀ. ਯੂ. ਵਾਰਡ 'ਚ। ਨਰਸ ਰਾਬਰਟਾ ਫੇਰੇਟੀ ਨੂੰ ਜਦੋ ਪਤਾ ਲੱਗਿਆ ਕਿ ਕਪਲ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਉਣ ਵਾਲਾ ਹੈ ਤਾਂ ਉਨ੍ਹਾਂ ਨੇ ਦੂਜੇ ਮੈਡੀਕਲ ਸਟਾਫ ਦੀ ਮਦਦ ਲਈ ਤੇ ਇਕ ਪਾਰਟੀ ਆਰਗਨਾਈਜ਼ ਕੀਤੀ। ਰਾਬਰਟਾ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਸੈਂਡਰਾ ਬਹੁਤ ਰੋਈ, ਆਪਣੇ ਲਈ ਨਹੀਂ... ਬਲਕਿ ਉਹ ਆਪਣੇ ਪਤੀ ਨੂੰ ਲੈ ਕੇ ਬਹੁਤ ਚਿੰਤਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਨ੍ਹੇ ਸਾਲ ਬਾਅਦ ਵੀ ਉਹ ਉਸ ਨੂੰ ਕਿੰਨਾ ਪਿਆਰ ਕਰਦੀ ਹੈ।
ਇਹ ਜਸ਼ਨ ਸਿਰਫ 10 ਮਿੰਟ ਤਕ ਚੱਲਿਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੈਡੀਕਲ ਸਟਾਫ ਨੇ ਖੁਦ ਨੂੰ ਪ੍ਰੋਟੇਕਟ ਰੱਖਦੇ ਹੋਏ ਕਪਲ ਦੀ ਵਰ੍ਹੇਗੰਢ ਨੂੰ ਯਾਦਗਾਰ ਬਣਾਇਆ। ਨਰਸ ਰਾਬਰਟਾ ਨੇ ਦੱਸਿਆ ਕਿ ਅਸੀਂ 5-0 ਨੰਬਰ ਵਾਲੀ ਮੋਮਬੱਤੀ ਛੋਟੇ-ਛੋਟੇ ਕੇਕ ਕੱਪ 'ਚ ਰੱਖੇ, ਕਿਉਂਕਿ ਅਸੀਂ ਆਕਸੀਜਨ ਦੇ ਨੇੜੇ ਅੱਗ ਨਹੀਂ ਜਲਾ ਸਕਦੇ ਸੀ। ਅਸੀਂ ਵੇਂਡਿੰਗ ਮਾਰਚ ਗਾਣਾ ਵਜਾਇਆ ਤੇ ਉਨ੍ਹਾਂ ਦੇ ਬੈੱਡ ਨੇੜੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ-ਦੂਜੇ ਦਾ ਹੱਥ ਫੜ੍ਹ ਲਿਆ।
ਕੋਰੋਨਾ : ਪਾਕਿ 'ਚ 6 ਹਜ਼ਾਰ ਦੇ ਕਰੀਬ ਹੋਏ ਮਰੀਜ਼, 30 ਅਪ੍ਰੈਲ ਤਕ ਵਧਿਆ ਲਾਕਡਾਊਨ
NEXT STORY