ਬੀਜਿੰਗ- ਚੀਨੀ ਕੋਰੋਨਾਵਾਇਰਸ ਦੇ ਇੰਫੈਕਸ਼ਨ ਨਾਲ ਸ਼ਨੀਵਾਰ ਤੱਕ ਮ੍ਰਿਤਕਾਂ ਦੀ ਗਿਣਤੀ 259 ਹੋ ਗਈ ਹੈ ਤੇ ਇਸੇ ਵਿਚਾਲੇ ਅਮਰੀਕਾ ਨੇ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਵਿਚ ਦਾਖਲੇ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ, ਜਿਹਨਾਂ ਨੇ ਪਿਛਲੇ ਦੋ ਹਫਤਿਆਂ ਵਿਚ ਚੀਨ ਦੀ ਯਾਤਰਾ ਕੀਤੀ ਸੀ। ਚੀਨ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ।
ਦੱਖਣੀ ਕੋਰੀਆ ਤੇ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵੁਹਾਨ ਤੋਂ ਬਾਹਰ ਕੱਢਿਆ ਹੈ। ਵਾਇਰਸ ਦਾ ਕੇਂਦਰ ਬਣੇ ਵੁਹਾਨ ਸ਼ਹਿਰ ਦੇ ਲੱਖਾਂ ਲੋਕਾਂ ਨੂੰ ਇਥੋਂ ਬਾਹਰ ਕੱਢਣ 'ਤੇ ਰੋਕ ਹੈ ਤਾਂ ਕਿ ਇਸ ਬੀਮਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇੰਡੋਨੇਸ਼ੀਆ ਵੀ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਲਈ ਜਹਾਜ਼ ਭੇਜ ਰਿਹਾ ਹੈ। ਚੀਨ ਵਿਚ ਕੁੱਲ 11,791 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਨੇ ਇਸ ਸਬੰਧ ਵਿਚ ਲੋਕਾਂ ਦੀ ਸਿਹਤ ਨੂੰ ਲੈ ਕੇ ਐਮਰਜੰਸੀ ਵਾਲੀ ਸਥਿਤੀ ਐਲਾਨ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਜਿਹੇ ਹੁਕਮ 'ਤੇ ਦਸਤਖਤ ਕੀਤਾ ਹੈ, ਜਿਸ ਦੇ ਤਹਿਤ ਅਮਰੀਕੀ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਪਰਿਵਾਰ ਦੇ ਨੇੜਲੇ ਮੈਂਬਰਾਂ ਤੋਂ ਇਲਾਵਾ ਉਹਨਾਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ ਜੋ ਦੋ ਹਫਤੇ ਪਹਿਲਾਂ ਚੀਨ ਦੀ ਯਾਤਰਾ ਕਰਕੇ ਆਏ ਰਹੇ ਹਨ।
ਚੀਨ ਦੀ ਸਰਕਾਰ ਨੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਹੁਕਮ ਵਿਸ਼ਵ ਸਿਹਤ ਸੰਗਠਨ ਦੀ ਅਪੀਲ ਦੇ ਉਲਟ ਹੈ। ਸੰਗਠਨ ਦੀ ਸਰਕਾਰ ਨੇ ਯਾਤਰਾ ਪਾਬੰਦੀ ਤੇ ਗਲਤ ਟਿੱਪਣੀਆਂ ਤੋਂ ਬਚਣ ਲਈ ਕਿਹਾ ਸੀ। ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚੁਨਯਿੰਗ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਸਹੀ ਵਿਵਹਾਰ ਨਹੀਂ ਹੈ। ਜਾਪਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਸੇ ਤਰ੍ਹਾਂ ਦੀ ਪਾਬੰਦੀ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਹੈ।
ਟਰੰਪ ਲਈ ਵੱਡੀ ਰਾਹਤ, ਮਹਾਦੋਸ਼ ਸੁਣਵਾਈ 'ਚ ਨਵੇਂ ਗਵਾਹਾਂ ਨੂੰ ਬੁਲਾਉਣ ਦਾ ਪ੍ਰਸਤਾਵ ਖਾਰਿਜ
NEXT STORY