ਬੀਜਿੰਗ- ਚੀਨ ਤੇ ਅਮਰੀਕਾ ਦੇ ਵਿਗਿਆਨੀਆਂ ਨੇ ਸੰਯੁਕਤ ਰੂਪ ਨਾਲ ਦੋ ਬੈਕਟੀਰੀਆ ਸਬੰਧੀ ਪ੍ਰੋਟੀਨਾਂ ਦਾ ਪਤਾ ਲਾਇਆ ਹੈ ਜੋ ਕੋਰੋਨਾ ਵਾਇਰਸ, ਡੇਂਗੂ ਤੇ ਐਚ.ਆਈ.ਵੀ. ਸਣੇ ਵਿਸ਼ਾਣੂਆਂ ਦੀ ਲੜੀ ਨੂੰ ਪ੍ਰਭਾਵੀ ਢੰਗ ਨਾਲ ਬੇਅਸਰ ਕਰ ਸਕਦੇ ਹਨ। ਸਰਕਾਰ ਸੰਚਾਲਿਤ ਗਲੋਬਲ ਟਾਈਮਸ ਨੇ ਅਧਿਐਨ ਨਾਲ ਸਬੰਧਤ ਇਕ ਪੱਤਰ ਦੇ ਆਧਾਰ 'ਤੇ ਮੰਗਲਵਾਰ ਨੂੰ ਕਿਹਾ ਕਿ ਨਤੀਜੇ ਭਵਿੱਖ ਵਿਚ ਵੱਡੇ ਪੈਮਾਨੇ 'ਤੇ ਵਾਇਰਸ ਰੋਕੂ ਦਵਾਈਆਂ ਦੇ ਵਿਕਾਸ ਦਾ ਆਧਾਰ ਬਣ ਸਕਦੇ ਹਨ।
ਪੱਤਰ ਦੇ ਮੁਤਾਬਕ ਖੋਜਕਾਰਾਂ ਨੇ ਪਹਿਲਾਂ ਏਡੀਜ ਇਜਿਪਟੀ ਮੱਛਰਾਂ ਵਿਚ ਪਾਏ ਜਾਣ ਵਾਲੇ ਇਕ ਬੈਕਟੀਰੀਆ ਦੀ ਪਛਾਣ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬੈਕਟੀਰੀਆ ਦੀ ਵਿਸ਼ਿਸ਼ਟਤਾ ਜਾਨਣ ਲਈ ਉਸ ਦੇ ਸਮੂਚੇ ਜੀਨੋਮ ਦਾ ਅਧਿਐਨ ਕੀਤਾ। ਇਸ ਦੌਰਾਨ ਅਜਿਹੇ ਦੋ ਪ੍ਰੋਟੀਨ ਦੀ ਪਛਾਣ ਕੀਤੀ ਜੋ ਐਚ.ਆਈ.ਵੀ., ਡੇਂਗੂ ਤੇ ਨਵੇਂ ਕੋਰੋਨਾ ਵਾਇਰਸ ਸਣੇ ਹੋਰ ਵਾਇਰਸਾਂ ਨੂੰ ਪ੍ਰਭਾਵੀ ਢੰਗ ਨਾਲ ਬੇਅਸਰ ਕਰ ਸਕਦੇ ਹਨ। ਅਧਿਐਨ ਵਿਚ ਤਸਿੰਗਹੁਆ ਯੂਨੀਵਰਸਿਟੀ ਤੇ ਅਕੈਡਮੀ ਆਫ ਮਿਲਟਰੀ ਮੈਡੀਕਲ ਮਾਈਂਸੇਜ ਬੀਜਿੰਗ, ਰੋਗ ਰੋਕਥਾਮ ਤੇ ਕੰਟਰੋਲ ਕੇਂਦਰ, ਸ਼ੇਂਝੇਨ ਤੇ ਅਮਰੀਕਾ ਦੇ ਕਨੈਕਟਿਕਟ ਯੂਨੀਵਰਸਿਟੀ ਦੇ ਖੋਜਕਾਰ ਸ਼ਾਮਲ ਸਨ।
ਕੋਰੋਨਾ ਕਾਰਨ ਬੰਦ ਬੇਥਲਹਮ ਦੀ ਨੇਟੀਵਿਟੀ ਚਰਚ ਨੂੰ ਸ਼ਰਧਾਲੂਆਂ ਲਈ ਖੋਲਿਆ ਗਿਆ
NEXT STORY