ਕਾਹਿਰਾ- ਮਿਸਰ ਵਿਚ ਕੋਰੋਨਾ ਵਾਇਰਸ ਦੇ 1,025 ਨਵੇਂ ਮਾਮਲੇ ਆਉਣ ਨਾਲ ਹੀ ਇੱਥੇ ਪੀੜਤਾਂ ਦੀ ਗਿਣਤੀ ਵੱਧ ਕੇ 78,304 ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ।
ਸਿਹਤ ਮੰਤਰਾਲੇ ਦੇ ਬੁਲਾਰੇ ਖਲੀਦ ਮੇਗਾਹੇਦ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ 75 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਹੀ ਇੱਥੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 3,564 ਪੁੱਜ ਗਈ ਹੈ ਜਦਕਿ 523 ਹੋਰ ਮਰੀਜ਼ ਇਸ ਨਾਲ ਸਿਹਤਯਾਬ ਹੋਏ ਹਨ। ਇੱਥੇ ਕੋਰੋਨਾ ਵਾਇਰਸ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 22,241 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਮਿਸਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ 14 ਫਰਵਰੀ ਨੂੰ ਸਾਹਮਣੇ ਆਇਆ ਸੀ। ਮਿਸਰ ਨੇ ਇਕ ਜੁਲਾਈ ਤੋਂ 3 ਮਹੀਨਿਆਂ ਵਿਚ ਮੁਲਤਵੀ ਕੌਮਾਂਤਰੀ ਉਡਾਣਾਂ ਨੂੰ ਦੋਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਮਿਸਰ ਵਿਚ ਤਿੰਨ ਮਹੀਨਿਆਂ ਬਾਅਦ ਰਾਤ ਦੇ ਕਰਫਿਊ ਵਿਚ ਢਿੱਲ ਦਿੱਤੀ ਸੀ ਅਤੇ ਹੋਟਲ, ਕੈਫੇ, ਥਿਏਟਰ, ਸਿਨੇਮਾ ਘਰ ਅਤੇ ਸੈਲਾਨੀਆਂ ਲਈ ਮਿਊਜ਼ਿਅਮ ਨੂੰ ਸੀਮਤ ਸਮਰੱਥਾ ਮੁਤਾਬਕ ਖੋਲ੍ਹਣ ਦਾ ਫੈਸਲਾ ਕੀਤਾ ਸੀ।
ਆਸਟ੍ਰੇਲੀਆ ਨੇ ਹਾਂਗਕਾਂਗ ਦੇ ਨਾਲ ਹਵਾਲਗੀ ਸਮਝੌਤਾ ਕੀਤਾ ਮੁਅੱਤਲ
NEXT STORY