ਸਿਡਨੀ - ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਹੈ ਪਰ ਆਸਟ੍ਰੇਲੀਆ ਵਿਚ ਇਸ ਦਾ ਕੁਝ ਖਾਸ ਪ੍ਰਭਾਵ ਨਹੀਂ ਦਿੱਖਦਾ ਹੈ। ਪੱਛਮੀ ਦੇਸ਼ਾਂ ਵਿਚ ਕੋਰੋਨਾ ਨਾਲ ਜੰਗ ਗੁਆਉਣ ਵਾਲਿਆਂ ਦੀ ਗਿਣਤੀ ਹਜ਼ਾਰ ਦਾ ਅੰਕਡ਼ਾ ਪਾਰ ਕਰ ਚੁੱਕੀ ਹੈ ਤਾਂ ਉਹੀ ਇਥੇ ਸਿਰਫ 51 ਲੋਕਾਂ ਦੀ ਇਸ ਨਾਲ ਮੌਤ ਹੋਈ ਹੈ। ਇਹ ਉਦੋਂ ਤੋਂ ਜਦ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦਾ ਪਹਿਲਾਂ ਕੇਸ 25 ਜਨਵਰੀ ਨੂੰ ਸਾਹਮਣੇ ਆਇਆ ਸੀ। ਆਸਟ੍ਰੇਲੀਆ ਵਿਚ ਪਿਛਲੇ 3 ਹਫਤਿਆਂ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਗ੍ਰੇਗ ਹੰਟ ਨੇ ਦੱਸਿਆ ਕਿ 96 ਨਵੇਂ ਮਾਮਲੇ ਸਾਹਮਣੇ ਆਏ ਹਨ। 17 ਮਾਰਚ ਤੋਂ ਬਾਅਦ ਪਹਿਲੀ ਵਾਰ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਸੈਲਫ ਆਇਸੋਲੇਸ਼ਨ-ਸੋਸ਼ਲ ਡਿਸਟੈਂਸਿੰਗ
ਹਾਲਾਂਕਿ, ਅਜੇ ਇਸ ਦੇਸ਼ ਨੇ ਕੋਰੋਨਾ ਨਾਲ ਲਡ਼ਾਈ ਜਿੱਤੀ ਨਹੀਂ ਹੈ ਪਰ ਕੁਝ ਯਤਨਾਂ ਦੇ ਜ਼ਰੀਏ ਇਸ ਦੇਸ਼ ਨੇ ਇਸ ਦੇ ਅਸਰ ਨੂੰ ਬਹੁਤ ਘੱਟ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਹੈਲਥ ਐਕਸਪਰਟਸ ਦਾ ਆਖਣਾ ਹੈ ਕਿ ਉਨ੍ਹਾਂ ਨੇ ਡੂੰਘੀ ਜਾਂਚ, ਸੈਲਫ ਆਇਸੋਲੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਸਖਤੀ ਨਾਲ ਪਾਲਣ ਦੇ ਜ਼ਰੀਏ ਇਸ ਸਥਿਤੀ 'ਤੇ ਕਾਬੂ ਪਾਇਆ ਹੈ।
ਬਾਰਡਰ 'ਤੇ ਸਖਤੀ
ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਬਾਰਡਰ 'ਤੇ ਹੀ ਸਖਤੀ ਵਧਾਈ ਅਤੇ ਨਾਲ ਹੀ ਸ਼ੁਰੂਆਤ ਵਿਚ ਡਬਲਯੂ. ਐਚ. ਓ. ਦੇ ਉਨ੍ਹਾਂ ਨਿਰਦੇਸ਼ਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਜਿਸ ਵਿਚ ਆਖਿਆ ਗਿਆ ਸੀ ਕਿ ਚੀਨ ਅਤੇ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਬਾਰਡਰ 'ਤੇ ਸਖਤੀ ਵਧਾਏ ਜਾਣ ਦੇ ਨਾਲ-ਨਾਲ 13 ਮਾਰਚ ਤੋਂ ਹੀ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਸਖਤਾਈ ਕੀਤੀ ਗਈ ਹੈ।
ਸਿੰਗਾਪੁਰ 'ਚ ਕੋਰੋਨਾ ਪਾਜ਼ੇਟਿਵ ਦੇ 191 ਲੋਕਾਂ 'ਚੋਂ 51 ਭਾਰਤੀ
NEXT STORY