ਲੰਡਨ- ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਿਚ ਰੱਖੇ ਜਾਣ ਕਾਰਨ ਆਖਰੀ ਸਮੇਂ ਵੀ ਆਪਣਿਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਟਲੀ ਵਿਚ ਤਾਂ ਅੰਤਿਮ ਸੰਸਕਾਰ ਕਰਨ 'ਤੇ ਹੀ ਰੋਕ ਲਗਾ ਦਿੱਤੀ ਗਈ ਹੈ। ਕਈ ਵਾਰ ਰਿਸ਼ਤੇਦਾਰਾਂ ਵਿਚ ਵੀ ਕੋਰੋਨਾ ਦਾ ਕੋਈ ਲੱਛਣ ਦਿਖਾਈ ਦੇਣ ਲੱਗਦਾ ਹੈ ਤਾਂ ਉਨ੍ਹਾਂ ਨੂੰ ਵੀ ਆਈਸੋਲੇਸ਼ਨ ਵਿਚ ਰੱਖਿਆ ਜਾਂਦਾ ਹੈ। ਬੀਤੇ ਦਿਨੀਂ ਬ੍ਰਿਟੇਨ ਦੇ ਬ੍ਰਿਕਸਟਨ ਵਿਚ ਰਹਿਣ ਵਾਲੇ 13 ਸਾਲਾ ਬੱਚੇ ਇਸਮਾਇਲ ਮੁਹੰਮਦ ਅਬਦੁਲਵਾਬ ਦੀ ਕੋਰੋਨਾ ਕਾਰਨ ਮੌਤ ਹੋ ਗਈ ਤੇ ਉਸ ਦੀ ਮਾਂ ਅਤੇ ਉਸ ਦੇ ਬਾਕੀ ਭੈਣ-ਭਰਾਵਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ। ਮਾਂ ਨੂੰ ਆਨਲਾਈਨ ਹੀ ਅੰਤਿਮ ਸੰਸਕਾਰ ਦੇਖਣ ਦੀ ਇਜਾਜ਼ਤ ਮਿਲ ਸਕੀ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਸਮਾਇਲ ਦੇ ਅੰਤਿਮ ਸੰਸਕਾਰ ਵਿਚ ਕੁਝ ਰਿਸ਼ਤੇਦਾਰਾਂ ਨੂੰ ਆਉਣ ਦੀ ਇਜਾਜ਼ਤ ਮਿਲੀ ਤੇ ਉਨ੍ਹਾਂ ਨੂੰ ਵੀ ਪ੍ਰਟੈਕਟਿਵ ਸੂਟ ਪਾ ਕੇ ਆਉਣ ਦਿੱਤਾ ਗਿਆ ਤੇ ਉਹ 2 ਮੀਟਰ ਦੀ ਦੂਰੀ ‘ਤੇ ਖੜ੍ਹੇ ਕੀਤੇ ਗਏ।
ਇਸਮਾਇਲ ਦੀ ਮਾਂ ਤੇ 2 ਭੈਣ-ਭਰਾਵਾਂ ਵਿਚ ਵੀ ਕੋਰੋਨਾ ਦਾ ਲੱਛਣ ਦਿਖਾਈ ਦਿੱਤੇ ਹਨ। ਹੁਣ ਸਾਰੇ ਘਰ ਵਿਚ ਹੀ ਆਈਸੋਲੇਟਡ ਹਨ। ਬ੍ਰਿਟੇਨ ਵਿਚ ਲਗਾਤਾਰ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਵਿਚ 60 ਫੀਸਦੀ 60 ਸਾਲ ਤੋਂ ਵਧੇਰੇ ਉਮਰ ਦੇ ਲੋਕ ਹਨ ਪਰ ਬੀਤੇ ਦਿਨਾਂ ਤੋਂ ਨੌਜਵਾਨਾਂ ਅਤੇ ਛੋਟੀ ਉਮਰ ਦੇ ਬੱਚਿਆਂ ਵਿਚ ਵੀ ਇਸ ਦੇ ਲੱਛਣ ਦੇਖਣ ਨੂੰ ਮਿਲੇ ਹਨ।
ਬੋਰਿਸ ਜਾਨਸਨ ਦੇ ਬਾਅਦ ਗਰਭਵਤੀ ਮੰਗੇਤਰ 'ਚ ਵੀ ਕੋਰੋਨਾ ਦੇ ਲੱਛਣ
NEXT STORY