ਨਿਊਯਾਰਕ - ਅਮਰੀਕਾ ਦੇ ਓਹੀਓ ਸੂਬੇ ਵਿਚ ਲਾਕਡਾਊਨ ਦਾ ਵਿਰੋਧ ਕਰਨ ਵਾਲੇ ਵਿਅਕਤੀ ਦੀ ਕੋਵਿਡ-19 ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਜਾਨ ਡਬਲਯੂ. ਮੈਕਡੇਨੀਅਲ ਨੇ ਲਾਕਡਾਊਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਆਖਿਆ ਸੀ ਕਿ ਗਵਰਨਰ ਨੂੰ ਕਾਰੋਬਾਰ ਬੰਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਡੈਨੀਅਲ ਇਕੱਲੇ ਨਹੀਂ ਹਨ, ਉਨ੍ਹਾਂ ਦੀ ਤਰ੍ਹਾਂ ਕਈ ਲੋਕਾਂ ਨੇ ਲਾਕਡਾਊਨ ਦਾ ਵਿਰੋਧ ਕੀਤਾ ਹੈ ਅਤੇ ਉਹ ਹੁਣ ਸੜਕਾਂ 'ਤੇ ਉਤਰ ਆਏ ਹਨ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਮੈਕਡੈਨੀਅਲ (60) ਨੂੰ ਮਾਰਚ ਵੀ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਬੀਤੇ ਬੁੱਧਵਾਰ ਨੂੰ ਉਸ ਦੀ ਕੋਲੰਬਸ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। 13 ਮਾਰਚ ਨੂੰ ਡੈਨੀਅਲ ਨੇ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕਰ ਪੁੱਛਿਆ ਸੀ ਕਿ ਕੀ ਕਿਸੇ ਵਿਚ ਇੰਨੀ ਹਿੰਮਤ ਹੈ ਜੋ ਇਸ ਕੋਵਿਡ-19 ਨੂੰ ਸਿਆਸੀ ਚਾਲ ਕਰਾਰ ਦੇ ਸਕੇ। ਮੈਨੂੰ ਗਲਤ ਸਾਬਿਤ ਕਰਕੇ ਦਿਖਾਓ।

ਉਨ੍ਹਾਂ ਅੱਗੇ ਦਾਅਵਾ ਕੀਤਾ ਸੀ ਕਿ ਰਾਜ ਦੇ ਗਵਰਨਰਾਂ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹ ਬਾਰਾਂ ਨੂੰ ਬੰਦ ਕਰ ਦੇਣ ਅਤੇ ਜੋ ਬੀਮਾਰ ਮਹਿਸੂਸ ਕਰ ਰਹੇ ਹਨ ਉਨ੍ਹਾਂ ਦੇ ਬਾਹਰ ਨਿਕਲਣ 'ਤੇ ਰੋਕ ਲਾ ਦਿੱਤੀ ਜਾਵੇ। ਡੈਨੀਅਲ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ 2 ਪੁੱਤਰ ਹਨ। ਡੈਨੀਅਲ ਲਾਕਡਾਊਨ ਕਾਰਨ ਕੰਪਨੀ ਦੇ ਕੰਮਕਾਜ ਬੰਦ ਹੋਣ ਤੋਂ ਨਰਾਜ਼ ਸਨ। ਉਨ੍ਹਾਂ ਦਾ ਮੈਨਿਊਫੈਕਚਰਿੰਗ ਦਾ ਕਾਰੋਬਾਰ ਸੀ।
ਕਈ ਰਾਜਾਂ ਵਿਚ ਹੋਲੀ-ਹੋਲੀ ਕੰਮ-ਧੰਦਾ ਸ਼ੁਰੂ ਕਰਨ ਦੀ ਤਿਆਰੀ ਹੋ ਰਹੀ, ਉਥੇ ਨਿਊਯਾਰਕ ਨੇ ਉਦੋਂ ਤੱਕ ਰੋਕ ਲਾ ਰੱਖੀ ਹੈ ਜਦ ਤੱਕ ਟੈਸਟਿੰਗ ਦੀ ਸੁਵਿਧਾ ਹੋਰ ਉਪਲੱਬਧ ਨਹੀਂ ਹੋ ਜਾਂਦੀ। ਓਹੀਓ ਜਿਥੇ ਡੈਨੀਅਲ ਸਬੰਧ ਰੱਖਦੇ ਹਨ, ਉਥੇ 12,516 ਕੇਸ ਸਾਹਮਣੇ ਆਏ ਹਨ ਅਤੇ 491 ਲੋਕਾਂ ਦੀ ਮੌਤ ਹੋ ਗਈ ਹੈ।
ਫਰਾਂਸ 'ਚ ਕੋਰੋਨਾ ਵਾਇਰਸ ਕਾਰਣ ਹੋਰ 531 ਲੋਕਾਂ ਦੀ ਮੌਤ
NEXT STORY