ਵਾਸ਼ਿੰਗਟਨ- ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਪ੍ਰਕੋਪ ਹੁਣ ਲਗਭਗ ਪੂਰੀ ਦੁਨੀਆ ਨੂੰ ਆਪਣੀ ਬੁੱਕਲ ਵਿਚ ਲੈ ਰਿਹਾ ਹੈ ਅਤੇ ਅਮਰੀਕਾ ਵੀ ਇਸ ਤੋਂ ਬਚਿਆ ਨਹੀਂ ਹੈ। ਅਮਰੀਕਾ ਵਿਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਉਥੇ ਰਹਿੰਦੇ ਦੂਜੇ ਦੇਸ਼ਾਂ ਦੇ ਗੈਰ-ਅਮਰੀਕੀ ਨਾਗਰਿਕ ਡਰ ਗਏ ਹਨ ਅਤੇ ਉਹ ਜਲਦੀ ਤੋਂ ਜਲਦੀ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ। ਇਸ ਦੇ ਲਈ ਅਜਿਹੇ ਲੋਕ ਕੋਈ ਵੀ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਹਨ। ਲੋਕਾਂ ਨੂੰ ਇਕ ਟਿਕਟ 20 ਲੱਖ ਰੁਪਏ ਦੀ ਵੀ ਖਰੀਦਣੀ ਪਈ ਪਰ ਆਪਣੇ ਬੱਚਿਆਂ ਖਾਤਰ ਉਨ੍ਹਾਂ ਨੇ ਵੱਡੀ ਰਕਮ ਖਰਚੀ।
ਜਿਵੇਂ ਹੀ ਅਮਰੀਕਾ ਵਿਚ ਕੋਰੋਨਾ ਵਾਇਰਸ ਫੈਲਿਆ ਅਮੀਰ ਚੀਨੀ ਪਰਿਵਾਰਾਂ ਦੇ ਮਾਪੇ ਪ੍ਰਾਈਵੇਟ ਜੈੱਟ ਆਪਰੇਟਰਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਆਪਣੇ ਬੱਚਿਆਂ ਨੂੰ ਵਾਪਸ ਘਰ ਲਿਆਉਣ ਲਈ ਅਪੀਲ ਕਰ ਰਹੇ ਹਨ। ਸਿਰਫ ਇਕ ਸੀਟ ਖਰੀਦਣ ਲਈ ਲੋਕ ਲੱਖਾਂ ਡਾਲਰ ਖਰਚ ਰਹੇ ਹਨ।
ਦੱਸ ਦੇਈਏ ਕਿ ਵਾਇਰਸ ਦੇ ਫੈਲਣ ਤੋਂ ਬਾਅਦ ਅਮਰੀਕਾ ਨੇ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਅਤੇ ਵਪਾਰਕ ਯਾਤਰੀ ਜਹਾਜ਼ਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ। ਸ਼ੰਘਾਈ ਦੇ ਇਕ ਵਕੀਲ ਜੈਫ ਗੋਂਗ ਮੁਤਾਬਕ ਉਸ ਦੀ ਧੀ ਅਮਰੀਕਾ ਦੇ ਇਕ ਹਾਈ ਸਕੂਲ ਵਿਚ ਪੜ੍ਹਦੀ ਹੈ। ਉਸ ਨੇ ਵੱਡੀ ਰਕਮ ਖਰਚ ਕੇ ਆਪਣੀ ਧੀ ਨੂੰ ਘਰ ਵਾਪਸ ਬੁਲਾਇਆ । ਉਸ ਨੇ ਦੱਸਿਆ ਕਿ ਕਈ ਲੋਕਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਤੋਂ ਵਾਪਸ ਸੱਦ ਲਿਆ ਹੈ ਪਰ ਇਸ ਲਈ ਉਨ੍ਹਾਂ ਨੂੰ ਮੋਟੀ ਰਕਮ ਖਰਚ ਕਰਨੀ ਪਈ।
ਅਮਰੀਕਾ ਛੱਡਣ ਲਈ ਪ੍ਰਾਈਵੇਟ ਜੈੱਟਾਂ ਦੀ ਮਾਰਾਮਾਰੀ ਨੂੰ ਲੈ ਕੇ ਏਅਰ ਚਾਰਟਰ ਸਰਵਿਸ ਸੇਵਾ ਦੇ ਪੀ. ਆਰ. ਅਤੇ ਐਡਵਰਟਾਈਜਿੰਗ ਮੈਨੇਜਰ ਗਲੇਨ ਫਿਲਿਪਸ ਨੇ ਕਿਹਾ, “ਅਸੀਂ ਅਮਰੀਕਾ ਤੋਂ ਚੀਨ ਜਾਣ ਵਾਲੇ ਬਹੁਤ ਸਾਰੇ ਪ੍ਰਾਈਵੇਟ ਜੈੱਟਾਂ ਦਾ ਪ੍ਰਬੰਧ ਕੀਤਾ ਹੈ। ਇਹ ਨਿੱਜੀ ਜੈੱਟ ਚੀਨੀ ਨਾਗਰਿਕਾਂ ਨੂੰ ਨਿਊਯਾਰਕ, ਬੋਸਟਨ ਸਣੇ ਸ਼ੰਘਾਈ, ਸੈਨ ਜੋਸ ਤੋਂ ਲੈ ਕੇ ਹਾਂਗਕਾਂਗ ਅਤੇ ਲਾਸ ਏਂਜਲਸ ਤੋਂ ਲੈ ਕੇ ਗਵਾਂਗਝੋਊ ਤਕ ਲੈ ਜਾਂਦੇ ਹਨ। ਇਨ੍ਹਾਂ ਨਿੱਜੀ ਜਹਾਜ਼ਾਂ ਵਿੱਚ ਯਾਤਰਾ ਦੇ ਕਿਰਾਏ, ਤਰੀਕ, ਸਮਾਂ ਅਤੇ ਉਸ ਰੂਟ ‘ਤੇ ਜਹਾਜ਼ ਦੀ ਸਥਿਤੀ ਦੇ ਅਧਾਰ ‘ਤੇ ਕੀਤਾ ਜਾਂਦਾ ਹੈ।"
ਪਾਕਿ : ਮਸਜਿਦਾਂ 'ਚ ਇਸ ਵਾਰ ਅਤਾ ਨਹੀਂ ਹੋਵੇਗੀ ਜੁਮੇ ਦੀ ਨਮਾਜ਼, ਫਤਵਾ ਜਾਰੀ
NEXT STORY