ਦੁਬਈ- ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਸਾਊਦੀ ਅਰਬ ਤੇ ਦੁਬਈ ਵਿਚ 2-2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ ਸੰਯੁਕਤ ਅਰਬ ਅਮੀਰਾਤ ਨੇ ਲਾਕਡਾਊਨ ਦੀ ਤਿਆਰੀ ਕਰ ਲਈ ਹੈ ਤੇ ਇਹ ਲਾਕਡਾਊਨ 26 ਮਾਰਚ ਦਿਨ ਮੰਗਲਵਾਰ ਦੀ ਸ਼ਾਮ ਤੋਂ ਲਾਗੂ ਹੋ ਜਾਵੇਗਾ। ਇਸ ਦੀ ਜਾਣਕਾਰੀ ਇਕ ਸਥਾਨਕ ਨਿਊਜ਼ ਏਜੰਸੀ ਵਲੋਂ ਦਿੱਤੀ ਗਈ ਹੈ।
ਦੁਬਈ ਦੀ ਇਕ ਨਿਊਜ਼ ਵੈੱਬਸਾਈਟ ਐਮੇਰਾਤ ਅਲਾਯੁਮ ਦੀ ਰਿਪੋਰਟ ਮੁਤਾਬਕ ਯੂ.ਏ.ਈ. ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ 26 ਮਾਰਚ ਦਿਨ ਵੀਰਵਾਰ ਸ਼ਾਮ 8 ਵਜੇ ਤੋਂ 29 ਮਾਰਤ ਦਿਨ ਐਤਵਾਰ ਸਵੇਰੇ 6 ਵਜੇ ਤੱਕ ਲਈ ਇਲਾਕੇ ਵਿਚ ਪੂਰੀ ਤਰ੍ਹਾਂ ਲਾਕਡਾਊਨ ਰਹੇਗਾ। ਰਿਪੋਰਟ ਮੁਤਾਬਕ ਇਸ ਤਿੰਨ ਦਿਨ ਦੀ ਇਸ ਪਾਬੰਦੀ ਦੌਰਾਨ ਸਾਰੀ ਪਬਲਿਕ ਸਰਵਿਸ, ਸੜਕਾਂ, ਪਬਲਿਕ ਟ੍ਰਾਂਸਪੋਰਟੇਸ਼ਨ ਤੇ ਮੈਟਰੋ ਸਕਵਿਸ ਨੂੰ ਰੋਕ ਦਿੱਤਾ ਜਾਵੇਗਾ। ਇਸ ਦੌਰਾਨ ਸਿਹਤ ਤੇ ਗ੍ਰਹਿ ਮੰਤਰਾਲਾ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਾਬੰਦੀ ਦੌਰਾਨ ਉਹ ਆਪਣੇ ਘਰਾਂ ਵਿਚ ਹੀ ਰਹਿਣ ਤੇ ਬਿਨਾਂ ਕਿਸੇ ਜ਼ਰੂਰੀ ਕੰਮ, ਜਿਵੇ ਕਿ ਭੋਜਨ ਤੇ ਦਵਾਈਆਂ ਦੀ ਲੋੜ, ਦੇ ਆਪਣੇ ਘਰੋਂ ਨਾ ਨਿਕਲਣ।
ਸਰਕਾਰ ਵਲੋਂ ਸਿਰਫ ਮਹੱਤਵਪੂਰਨ ਖੇਤਰ, ਜਿਵੇਂ ਕਿ ਐਨਰਜੀ, ਟੈਲੀਕਮਿਊਨੀਕੇਸ਼ਨ, ਸਿਹਤ, ਸੁਰੱਖਿਆ ਤੇ ਪੁਲਸ ਵਿਭਾਗਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੁਬਈ ਤੇ ਆਬੂ ਧਾਬੀ ਦੇ ਹਵਾਈ ਅੱਡਿਆਂ ਵਲੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਇਸ ਜਾਨਲੇਵਾ ਵਾਇਰਸ ਕਾਰਨ ਕਾਰਨ ਬਹਿਰੀਨ ਵਿਚ 6, ਯੂਏਈ ਵਿਚ 2 ਅਤੇ ਸਾਊਦੀ ਅਰਬ ਵਿਚ ਵੀ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇਸ਼ ‘ਚ ਫੈਲਿਆ ਕੋਰੋਨਾ ਤਾਂ 20 ਲੱਖ ਦੀ ਟਿਕਟ ਲੈ ਕੇ ਆਪਣੇ ਦੇਸ਼ ਪਰਤੇ ਲੋਕ
NEXT STORY