ਵਾਸ਼ਿੰਗਟਨ- ਸੰਯੁਕਤ ਰਾਜ ਅਮਰੀਕਾ ਦੇ ਸੂਬੇ ਅਰਕਾਂਸਸ ਵਿਚ ਸਥਿਤ ਟਾਇਸਨ ਫੂਡਜ਼ ਪਲਾਂਟ ਵਿਚ 481 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਬਾਅਦ ਚੀਨ ਦੀ ਕਸਟਮ ਏਜੰਸੀ ਨੇ ਸੰਯੁਕਤ ਰਾਜ ਵਿਚ ਟਾਇਸਨ ਫੂਡਜ਼ ਤੋਂ ਮੁਰਗੀਆਂ ਦੀ ਦਰਾਮਦ ਬੰਦ ਕਰ ਦਿੱਤੀ ਹੈ।
ਇੱਥੋਂ ਦੇ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਹਿਲ ਉਨ੍ਹਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਤੇ ਸਿਹਤ ਹੈ ਅਤੇ ਉਹ ਇਸ ਲਈ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਪਾਜ਼ਿਟਵ ਕਰਮਚਾਰੀਆਂ ਵਿਚੋਂ 95 ਫੀਸਦੀ ਵਿਚ ਕੋਰੋਨਾ ਦੇ ਲੱਛਣ ਦਿਖਾਈ ਹੀ ਨਹੀਂ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ 3 ਹਜ਼ਾਰ ਤੋਂ ਵੱਧ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ 481 ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇੱਥੇ 22 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ ਤੇ ਇਸ ਕਾਰਨ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਵਿਡ-19 : 24 ਘੰਟਿਆਂ 'ਚ ਵਿਸ਼ਵ 'ਚ 183000 ਲੋਕ ਪੀੜਤ, ਬ੍ਰਾਜ਼ੀਲ 'ਚ ਮੌਤਾਂ ਦਾ ਅੰਕੜਾ 50 ਹਜ਼ਾਰ
NEXT STORY