ਬਰਲਿਨ - ਜਰਮਨ ਦੀ ਚਾਂਸਲਰ ਏਜੰਲਾ ਮਰਕੇਲ ਨੇ ਮਾਹਿਰਾਂ ਨੇ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ 70 ਫੀਸਦੀ ਆਬਾਦੀ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਸਕਦੀ ਹੈ ਅਤੇ ਉਨ੍ਹਾਂ ਨੇ ਇਸ ਬੀਮਾਰੀ ਦੇ ਫੈਲਣ ਦੀ ਰਫਤਾਰ ਹੋਲੀ ਕਰਨ ਦੇ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਜਰਮਨੀ ਵਿਚ ਬੁੱਧਵਾਰ ਤੱਕ ਇਸ ਵਾਇਰਸ ਤੋਂ ਪੀਡ਼ਤ 1300 ਮਾਮਲੇ ਸਾਹਮਣੇ ਆਏ ਹਨ ਅਤੇ 2 ਮਰੀਜ਼ਾਂ ਦੀ ਜਾਨ ਚਲੀ ਗਈ ਹੈ।
ਸਰਕਾਰ ਨੇ 1000 ਤੋਂ ਜ਼ਿਆਦਾ ਲੋਕਾਂ ਦੀ ਹਿੱਸੇਦਾਰੀ ਵਾਲੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਮਰਕੇਲ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਤੁਹਾਨੂੰ ਸਮਝਣਾ ਹੋਵੇਗਾ ਕਿ ਜੇਕਰ ਵਾਇਰਸ ਹੈ ਅਤੇ ਲੋਕਾਂ ਵਿਚ ਇਸ ਵਾਇਰਸ ਨੂੰ ਲੈ ਕੇ ਪ੍ਰਤੀ ਰੱਖਿਆ ਨਹੀਂ ਹੈ, ਹੁਣ ਤੱਕ ਕੋਈ ਟੀਕਾ ਨਹੀਂ ਹੈ, ਕੋਈ ਇਲਾਜ ਨਹੀਂ ਹੈ ਤਾਂ ਜਿਵੇਂ ਕਿ ਮਾਹਿਰ ਆਖਦੇ ਹਨ ਕਿ ਜਨਸੰਖਿਆ ਦਾ 60-70 ਫੀਸਦੀ ਹਿੱਸਾ ਉਸ ਨਾਲ ਪੀਡ਼ਤ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਪਹਿਲਾਂ ਇਸ ਬੀਮਾਰੀ ਦੇ ਫੈਲਣ ਦੀ ਰਫਤਾਰ ਨੂੰ ਹੋਲੀ ਕਰਨਾ ਹੈ, ਇਸ ਲਈ ਜਿਹਡ਼ੇ ਯਤਨ ਅਸੀਂ ਕਰ ਰਹੇ ਹਾਂ, ਉਹ ਵੱਡੇ ਮਹੱਤਵ ਦੇ ਹਨ, ਕਿਉਂਕਿ ਉਸ ਨਾਲ ਸਾਨੂੰ ਸਮਾਂ ਮਿਲ ਰਿਹਾ ਹੈ, ਅਸੀਂ ਜੋ ਕੁਝ ਕਰ ਰਹੇ ਹਾਂ, ਅਸਲ ਵਿਚ
ਪਾਕਿਸਤਾਨ ’ਚ ਭਾਰੀ ਮੀਂਹ ਕਾਰਣ 32 ਲੋਕਾਂ ਦੀ ਮੌਤ
NEXT STORY