ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਜੋੜੇ ਨੂੰ 295 ਫੁੱਟ ਦੀ ਉਚਾਈ 'ਤੇ ਹਵਾ ਦੇ ਵਿਚਕਾਰ ਦੇਖਿਆ ਜਾ ਸਕਦਾ ਹੈ। ਸਾਹਮਣੇ ਝਰਨਾ ਵਹਿ ਰਿਹਾ ਹੈ। ਦੋਵੇਂ ਮੇਜ਼ 'ਤੇ ਰੱਖੇ ਭੋਜਨ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਕ੍ਰਿਸਟੀਆਨਾ ਹਰਟ ਨਾਂ ਦੀ ਔਰਤ ਅਤੇ ਉਸ ਦੇ ਰੈਪਰ ਪਾਰਟਨਰ ਨੇ ਸ਼ੇਅਰ ਕੀਤਾ ਹੈ। 28 ਸਾਲਾ ਹਰਟ ਕਹਿੰਦੀ ਹੈ ਕਿ ਉਹ ਬ੍ਰਾਜ਼ੀਲ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਦੋਂ ਹੀ ਉਨ੍ਹਾਂ ਨੂੰ ਹਵਾ ਦੇ ਵਿਚਕਾਰ ਖਾਣਾ ਖਾਣ ਦੀ ਇਸ ਜਗ੍ਹਾ ਬਾਰੇ ਪਤਾ ਲੱਗਾ।
ਹਰਟ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਆਪਣੇ ਸਾਥੀ ਨਾਲ ਝਰਨੇ ਤੱਕ ਗਈ। ਇਸ ਤੋਂ ਬਾਅਦ ਉਹਨਾਂ ਦੇ ਮੇਜ਼ 'ਤੇ ਬੈਠਣ ਤੋਂ ਪਹਿਲਾਂ ਸਰੀਰ 'ਤੇ ਸਟ੍ਰਿਪਸ ਬੰਨ੍ਹ ਦਿੱਤੀਆਂ ਗਈਆਂ। ਮੇਜ਼ ਟਾਪ 'ਤੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਫਿਰ ਦੋਵਾਂ ਨੇ ਇੱਥੇ ਪਨੀਰ, ਕ੍ਰੇਕਰਸ, ਸੈਂਡਵਿਚ ਅਤੇ ਫਲ ਖਾਧੇ। ਇਸ 15 ਮਿੰਟ ਦੇ ਅਨੁਭਵ ਲਈ ਅਮਰੀਕੀ ਜੋੜੇ ਨੂੰ 5 ਹਜ਼ਾਰ ਡਾਲਰ (ਕਰੀਬ 4 ਲੱਖ ਰੁਪਏ) ਦੇਣੇ ਪਏ। ਇਸ ਰਾਸ਼ੀ ਵਿਚ ਜੋੜੇ ਦੀਆਂ ਤਸਵੀਰਾਂ ਹੀ ਕਲਿੱਕ ਕੀਤੀਆਂ ਗਈਆਂ ਅਤੇ ਡਰੋਨ ਦੀ ਮਦਦ ਨਾਲ ਵੀਡੀਓ ਬਣਾਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਥੇ ਖਾਣਾ ਖਾਣ ਨਹੀਂ ਸਗੋਂ ਇਸ ਖੂਬਸੂਰਤ ਨਜ਼ਾਰੇ ਦਾ ਆਨੰਦ ਲੈਣ ਆਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ’ਚ ਹੋਣ ਵਾਲੇ ਜੀ-20 ਸੰਮੇਲਨ ’ਚ ਸ਼ਾਮਲ ਹੋਣਗੇ ਜਸਟਿਨ ਟਰੂਡੋ, ਇਸ ਗੱਲ ’ਤੇ ਜਤਾਈ ਨਿਰਾਸ਼ਾ
ਹਰਟ ਨੇ ਦੱਸਿਆ ਿਕ ਆਨੰਦ ਇਹ ਦ੍ਰਿਸ਼ ਦੇਖਣ ਦਾ ਸੀ, ਖਾਣ ਦਾ ਨਹੀਂ।' ਜੋੜੇ ਨੇ ਇਸ ਯਾਤਰਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ 'ਤੇ ਕੁਮੈਂਟ ਵੀ ਕਰ ਰਹੇ ਹਨ। ਇਕ ਆਨਲਾਈਨ ਯੂਜ਼ਰ ਨੇ ਲਿਖਿਆ ਕਿ 'ਲੋਕਾਂ ਨੇ ਆਪਣੀ ਜ਼ਿੰਦਗੀ ਨਾਲ ਬਹੁਤ ਜ਼ਿਆਦਾ ਖੇਡਣਾ ਸ਼ੁਰੂ ਕਰ ਦਿੱਤਾ ਹੈ।' ਇੱਕ ਹੋਰ ਯੂਜ਼ਰ ਨੇ ਕਿਹਾ,"ਕੀ ਤੁਸੀਂ ਇਸ ਲਈ ਭੁਗਤਾਨ ਕੀਤਾ ਹੈ ਜਾਂ ਤੁਹਾਨੂੰ ਪੈਸੇ ਮਿਲੇ ਹਨ।" ਤੀਜੇ ਯੂਜ਼ਰ ਨੇ ਕਿਹਾ ਕਿ 'ਇਸ ਨੂੰ ਬੇਲੋੜੇ ਕੰਮਾਂ ਦੇ ਇਤਿਹਾਸ 'ਚ ਟਾਪ 3 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।' ਚੌਥੇ ਯੂਜ਼ਰ ਨੇ ਕਿਹਾ ਕਿ 'ਹਾਂ ਪਰ 5000 ਡਾਲਰ ਇਸ ਜੋਖਮ ਲਈ ਬਹੁਤ ਜ਼ਿਆਦਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇੰਨਾ ਭਰੋਸਾ ਰੱਖਣ ਲਈ ਮੈਨੂੰ ਭੁਗਤਾਨ ਕਰਨਾ ਚਾਹੀਦਾ ਹੈ। ਪੰਜਵੇਂ ਯੂਜ਼ਰ ਨੇ ਕਿਹਾ ਕਿ 'ਨਹੀਂ, ਮੈਂ ਆਪਣਾ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਕਰ ਪਾਵਾਂਗਾ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਇਮਰਾਨ ਖਾਨ ਦੀ ਪਟੀਸ਼ਨ 'ਤੇ ਫ਼ੈਸਲਾ ਅੱਜ
NEXT STORY