ਟੈਕਸਾਸ— ਆਪਣੇ ਵਿਆਹ ਨੂੰ ਹਰ ਇਕ ਕੁੜੀ-ਮੁੰਡਾ ਖਾਸ ਬਣਾਉਂਦਾ ਹੈ। ਇਕ ਕੁੜੀ ਨੇ ਆਪਣੇ ਵਿਆਹ ਦੇ ਕਈ ਸੁਪਨੇ ਬੁਣੇ ਹੁੰਦੇ ਹਨ। ਕਈ ਵਾਰ ਵਿਆਹਾਂ-ਸ਼ਾਦੀਆਂ ਦੌਰਾਨ ਕੁਦਰਤ ਦਾ ਕਹਿਰ ਇਕ ਵੱਡੀ ਮੁਸੀਬਤ ਲੈ ਕੇ ਆਉਂਦਾ ਹੈ, ਜੋ ਕਿ ਸਾਰੇ ਸੁਪਨਿਆਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਕੁਝ ਅਜਿਹਾ ਹੀ ਵਾਪਰਿਆ, ਅਮਰੀਕਾ ਦੇ ਟੈਕਸਾਸ 'ਚ ਰਹਿਣ ਵਾਲੀ ਸ਼ੈਲੀ ਹਾਲੈਂਡ ਨਾਂ ਦੀ ਲੜਕੀ ਨਾਲ। ਤਕਰੀਬਨ 6 ਮਹੀਨੇ ਤੋਂ ਉਹ ਇਸ ਖਾਸ ਦਿਨ ਦੀ ਤਿਆਰੀਆਂ 'ਚ ਜੁੱਟੀ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਤੂਫਾਨ 'ਹਾਰਵੇ' ਆਪਣੇ ਨਾਲ ਉਸ ਦੇ ਸਾਰੇ ਸੁਪਨਿਆਂ ਨੂੰ ਵਹਾ ਕੇ ਲੈ ਗਿਆ। ਸ਼ੈਲੀ ਦਾ ਕਹਿਣਾ ਹੈ ਕਿ ਮੈਂ ਅਤੇ ਮੇਰੇ ਪਤੀ ਵਿਆਹ ਦੀਆਂ ਤਿਆਰੀਆਂ ਵਿਚ ਜੁੱਟੇ ਸੀ ਪਰ ਤੂਫਾਨ ਹਾਰਵੇ ਨੇ ਸਭ ਕੁਝ ਤਬਾਹ ਕਰ ਦਿੱਤਾ।
ਸ਼ੈਲੀ ਨੇ ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਤੂਫਾਨ ਹਾਰਵੇ ਨੇ ਕਈ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਮੈਂ ਵੀ ਉਨ੍ਹਾਂ 'ਚੋਂ ਇਕ ਸੀ ਪਰ ਕੁਝ ਨਰਮ ਦਿਲ ਲੋਕਾਂ ਇੰਨੀ ਵੱਡੀ ਮੁਸੀਬਤ ਤੋਂ ਲੋਕਾਂ ਨੂੰ ਕੱਢਣ ਲਈ ਸਾਹਮਣੇ ਆਏ। ਉਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਸ਼ੈਲੀ ਦੀ ਇਸ ਕਹਾਣੀ ਨੂੰ 4 ਲੱਖ ਤੋਂ ਵਧ ਲੋਕਾਂ ਵਲੋਂ ਲਾਈਕ ਅਤੇ ਸ਼ੇਅਰ ਕੀਤਾ ਹੈ।
ਸ਼ੈਲੀ ਨੇ ਅੱਗੇ ਲਿਖਿਆ ਕਿ ਉਸ ਤੂਫਾਨ 'ਚ ਸਾਡਾ ਸਭ ਕੁਝ ਤਬਾਹ ਕਰ ਦਿੱਤਾ, ਇੱਥੋਂ ਤੱਕ ਕਿ ਮੇਰੇ ਪਤੀ ਦਾ ਘਰ ਵੀ। ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਸਾਡੇ ਵਿਆਹ ਦੇ ਬੰਧਨ 'ਚ ਬੱਝਣ ਦਾ ਸੁਪਨਾ। ਜਿਸ ਚਰਚ 'ਚ ਸਾਡਾ ਵਿਆਹ ਹੋਣ ਵਾਲਾ ਸੀ, ਉੱਥੇ ਪਾਣੀ ਬਹੁਤ ਜ਼ਿਆਦਾ ਭਰ ਗਿਆ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਮੈਂ ਅਤੇ ਮੇਰੇ ਪਤੀ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ। ਇਸ ਦੌਰਾਨ ਇਕ ਫਰਿਸ਼ਤਾ ਬਣ ਕੇ ਆਇਆ, ਉਹ ਸੀ ਵਿਆਹ ਦਾ ਪ੍ਰਬੰਧ ਕਰਨ ਵਾਲਾ 'ਵੇਡਿੰਗ ਕਾਰਡੀਨੇਟਰ'। ਪੇਸਟਲ ਜਾਰਜ ਜਿਸ ਨੇ ਸਾਡੇ ਵਿਆਹ ਲਈ ਇਕ ਨਵੀਂ ਥਾਂ ਦੀ ਵਿਵਸਥਾ ਕੀਤੀ। ਮੈਂ ਖੁਦ ਨੂੰ ਬਹੁਤ ਕਿਸਮਤ ਵਾਲੀ ਮੰਨਦੀ ਹਾਂ ਕਿ ਸਾਡਾ ਵਿਆਹ ਉਸ ਦਿਨ ਹੀ ਹੋਇਆ, ਜਿਸ ਦਿਨ ਤੈਅ ਹੋਇਆ ਸੀ। ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਾਰਜ ਦਾ, ਜਿਨ੍ਹਾਂ ਨੇ ਸਾਡੇ ਵਿਆਹ ਲਈ ਪ੍ਰਬੰਧ ਕੀਤਾ ਅਤੇ ਮੇਰੀ ਜ਼ਿੰਦਗੀ ਦੇ ਸਭ ਤੋਂ ਖਾਸ ਦਿਨ ਨੂੰ ਕੈਮਰੇ ਵਿਚ ਕੈਦ ਕਰ ਕੇ ਯਾਦਗਾਰ ਬਣਾ ਦਿੱਤਾ। ਅਸੀਂ ਤੂਫਾਨ ਨੂੰ ਹਰਾ ਦਿੱਤਾ।
ਕੈਨੇਡੀਅਨ ਸਕੂਲਾਂ ਨੇ ਵਿਦਿਆਰਥੀਆਂ 'ਤੇ ਕੱਸਿਆ ਸ਼ਿਕੰਜਾ, ਲਗਾਈ ਇਹ ਵੱਡੀ ਰੋਕ
NEXT STORY