ਬੀਜਿੰਗ (ਭਾਸ਼ਾ)- ਚੀਨ ਵਿੱਚ ਇਕ ਦਿਨ ਪਹਿਲਾਂ ਦੇ ਮੁਕਾਬਲੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਦੁੱਗਣੇ ਦੈਨਿਕ ਮਾਮਲੇ ਸਾਹਮਣੇ ਆਏ। ਚੀਨ ਗਲੋਬਲ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 3,507 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਉਸ ਤੋਂ ਇੱਕ ਦਿਨ ਪਹਿਲਾਂ 1,337 ਰੋਜ਼ਾਨਾ ਕੇਸ ਸਨ।
ਪੜ੍ਹੋ ਇਹ ਅਹਿਮ ਖ਼ਬਰ -ਵੱਡੀ ਖ਼ਬਰ : ਬ੍ਰਿਟੇਨ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਖ਼ਤਮ ਕਰਨ ਦਾ ਕੀਤਾ ਐਲਾਨ
ਚੀਨ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤਕਾਰੀ 'ਸਟੀਲਥ ਓਮੀਕਰੋਨ' ਰੂਪ ਕਾਰਨ ਇੱਕ ਵਾਰ ਫਿਰ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉੱਤਰ-ਪੂਰਬੀ ਚੀਨ ਦੇ ਜਿਲਿਨ ਸੂਬੇ ਵਿੱਚ ਸੰਕਰਮਣ ਦੇ ਸਭ ਤੋਂ ਵੱਧ 2,601 ਨਵੇਂ ਮਾਮਲੇ ਸਾਹਮਣੇ ਆਏ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ 'ਚ ਡਿੱਗੀ ਮਿਜ਼ਾਈਲ ਦੇ ਮਾਮਲੇ 'ਚ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਆਖੀ ਇਹ ਗੱਲ
NEXT STORY