ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾਵਾਇਰਸ ਨੇ ਠੰਢੇ ਮੁਲਕਾਂ ਨੂੰ ਤ੍ਰੇਲੀਓ ਤ੍ਰੇਲੀ ਕਰ ਦਿੱਤਾ ਹੈ। ਸਕਾਟਲੈਂਡ ਵਿਚ ਕੋਰੋਨਾਵਾਇਰਸ ਦੇ ਕੁੱਲ 11 ਕੇਸ ਪਾਜ਼ੀਟਿਵ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਜਦਕਿ ਇੰਗਲੈਂਡ ਵਿਚ ਹੁਣ ਤੱਕ ਦੂਜੇ ਮਰੀਜ਼ ਦੀ ਮੌਤ ਹੋਣ ਦਾ ਵੀ ਸਮਾਚਾਰ ਹੈ। ਇੰਗਲੈਂਡ ਵਿਚ ਕੁੱਲ 163 ਕੇਸ ਪਾਜ਼ੀਟਿਵ ਪਾਏ ਗਏ ਹਨ।
ਸਕਾਟਲੈਂਡ ਦੇ ਅਧਿਕਾਰੀਆਂ ਨੇ ਨਵੇਂ ਮਿਲੇ ਮਰੀਜ਼ ਲੋਥੀਆਨ, ਫਾਈਫ, ਫੋਰਥ ਵੈਲੀ ਅਤੇ ਗਰੰਪੀਅਨ ਇਲਾਕਿਆਂ ਨਾਲ ਸੰਬੰਧਤ ਦੱਸੇ ਹਨ। ਸਕਾਟਲੈਂਡ ਦੇ "ਸਿਕਸ ਨੇਸ਼ਨਜ ਵੂਮੈਨ ਰਗਬੀ ਮੁਕਾਬਲੇ" ਵੀ ਫਿਲਹਾਲ ਟਾਲ ਦਿੱਤੇ ਹਨ ਕਿਉਂਕਿ ਇਕ ਅੰਤਰਰਾਸ਼ਟਰੀ ਪੱਧਰ ਦਾ ਰਗਬੀ ਖਿਡਾਰੀ ਇਟਲੀ ਤੋਂ ਪਰਤਿਆ ਹੋਣ ਕਰਕੇ ਪਾਜ਼ੀਟਿਲ ਪਾਇਆ ਗਿਆ ਹੈ ਤੇ ਇਲਾਜ ਅਧੀਨ ਹੈ। ਸਕਾਟਲੈਂਡ ਦੀ ਚੀਫ਼ ਮੈਡੀਕਲ ਅਫਸਰ ਕੈਥਰੀਨ ਕਾਲਡਰਵੁੱਡ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਵਧੇਰੇ ਫੈਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੰਗਲੈਂਡ ਸਰਕਾਰ ਵੱਲੋਂ ਕੋਰੋਨਾਵਾਇਰਸ ਖਿਲਾਫ ਲੜਾਈ ਲਈ 46 ਮਿਲੀਅਨ ਪੌਂਡ ਖਰਚਣ ਦਾ ਵਾਅਦਾ ਕੀਤਾ ਹੈ।
ਪਾਕਿਸਤਾਨ 'ਚ ਮੀਂਹ ਦਾ ਕਹਿਰ, ਵੱਖ-ਵੱਖ ਘਟਨਾਵਾਂ 'ਚ 17 ਹਲਾਕ
NEXT STORY