ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਵੈਲੀ ਵਿਖੇ ਇਕ ਮਿੰਕ ਫਾਰਮ ਵਿਚ ਕੋਰੋਨਾ ਵਾਇਰਸ ਫੈਲਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 8 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਲਈ ਬਹੁਤ ਸਾਰੇ ਮਿੰਕ (ਜਾਨਵਰ) ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ।
ਫਰੇਜ਼ਰ ਸਿਹਤ ਅਧਿਕਾਰੀ ਨੇ ਲਿਖਤੀ ਸਟੇਟਮੈਂਟ ਵਿਚ ਫਾਰਮ ਆਪਰੇਟਰ ਅਤੇ ਸਟਾਫ਼ ਨੂੰ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਟਰਾਂਸਮਿਟਡ ਹੈ ਜਾਂ ਨਹੀਂ ਪਰ ਫਿਲਹਾਲ ਨੇੜਲੇ ਸੰਪਰਕ ਵਾਲੇ ਵਿਅਕਤੀਆਂ ਦਾ ਵੀ ਟੈਸਟ ਕੀਤਾ ਜਾ ਰਿਹਾ ਹੈ। ਸਭ ਨੂੰ ਕੋਰੋਨਾ ਰਿਪੋਰਟ ਆਉਣ ਤੱਕ ਇਕਾਂਤਵਾਸ ਵਿਚ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਇਸ ਫਾਰਮ ਵਿਚੋਂ ਜਾਨਵਰ ਨੂੰ ਲੈ ਜਾਣ ਜਾਂ ਨਵੇਂ ਜਾਨਵਰ ਨੂੰ ਲਿਆਉਣ 'ਤੇ ਅਜੇ ਪਾਬੰਦੀ ਰਹੇਗੀ। ਲੋਕਾਂ ਨੂੰ ਵੀ ਇੱਥੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਡੈਨਮਾਰਕ ਵਿਚ ਮਿੰਕ ਕਾਰਨ ਹੀ ਕੋਰੋਨਾ ਦੇ 214 ਮਾਮਲੇ ਸਾਹਮਣੇ ਆਏ ਸਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਕੋਲੋਂ ਹੀ ਇਹ ਜਾਨਵਰ ਬੀਮਾਰ ਹੋਏ ਸਨ ਤੇ ਫਿਰ ਇਨ੍ਹਾਂ ਜਾਨਵਰਾਂ ਦੇ ਸੰਪਰਕ ਵਿਚ ਆਏ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ। ਕੈਨੇਡਾ ਮਿੰਕ ਬਰੀਡਰਜ਼ ਐਸੋਸੀਏਸ਼ਨ ਮੁਤਾਬਕ ਕੈਨੇਡਾ ਦੇ ਨੋਵਾ ਸਕੋਟੀਆ, ਓਨਟਾਰੀਓ, ਨਿਊ ਫਾਊਂਡਲੈਡ ਅਤੇ ਲੈਬਰਾਡੋਰ ਵਿਚ ਫਰ ਫਾਰਮ ਹਨ। 2018 ਵਿਚ 1.7 ਮਿਲੀਅਨ ਮਿੰਕ ਸਨ ਅਤੇ ਇਨ੍ਹਾਂ ਕਾਰਨ 60,000 ਕੈਨੇਡੀਅਨਾਂ ਨੂੰ ਕੰਮ ਮਿਲਿਆ ਸੀ।
397 ਸਾਲ ਬਾਅਦ ਆਸਮਾਨ 'ਚ ਦਿਸੇਗਾ ਅਦਭੁੱਤ ਨਜ਼ਾਰਾ, ਜੁਪੀਟਰ ਤੇ ਸ਼ਨੀ ਆਉਣਗੇ ਕਰੀਬ
NEXT STORY