ਲੰਡਨ-ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ 'ਚ ਭਾਰਤ ਦੀ ਮਦਦ ਕਰਦੇ ਹੋਏ ਲੰਡਨ ਸ਼ਹਿਰ ਨਗਰ ਨਿਗਮ ਨੇ ਵੀਰਵਾਰ ਨੂੰ 25 ਹਜ਼ਾਰ ਪਾਊਂਡ (ਕਰੀਬ 25 ਲੱਖ ਰੁਪਏ) ਦਾ ਦਾਨ ਦਿੱਤਾ ਅਤੇ ਹੋਰ ਸੰਸਥਾਵਾਂ ਤੋਂ ਵੀ ਮਦਦ ਦੀ ਅਪੀਲ ਕੀਤੀ। ਲੰਡਨ ਸ਼ਹਿਰ ਨਗਰ ਨਿਗਮ ਨੇ ਇਹ ਮਦਦ ਕੋਰੋਨਾ ਵਾਇਰਸ 'ਤੇ ਬਣੀ ਆਪਦਾ ਐਮਰਜੈਂਸੀ ਕਮੇਟੀ (ਈ.ਡੀ.ਸੀ.) ਦੀ ਅਪੀਲ 'ਤੇ ਕੀਤੀ ਹੈ ਜੋ ਭਾਰਤ ਨੂੰ ਮੈਡੀਕਲ ਸਪਲਾਈ, ਇਲਾਜ ਸੁਵਿਧਾ ਅਤੇ ਰਾਜਨੀਤਿਕ ਮਦਦ ਪਹੁੰਚਾ ਰਹੀਆਂ ਹਨ।
ਇਹ ਵੀ ਪੜ੍ਹੋ-ਤਾਈਵਾਨ ਦਾ ਚੀਨ 'ਤੇ ਵੱਡਾ ਦੋਸ਼, ਕਿਹਾ-ਕੋਰੋਨਾ ਵੈਕਸੀਨ ਦੇ ਰਾਹ 'ਚ ਪਾ ਰਿਹੈ ਅੜਿੱਕਾ
ਲੰਡਨ ਸ਼ਹਿਰ ਨਗਰ ਨਿਗਮ ਦੇ ਵਿੱਤੀ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਜੈਮੀ ਇੰਘਾਮ ਕਲਾਰਕ ਨੇ ਕਿਹਾ ਕਿ ਸ਼ਹਿਰ ਦੇ ਭਾਰਤ ਨਾਲ ਲੰਬੇ ਅਤੇ ਮਜ਼ਬੂਤ ਸੰਬੰਧ ਹਨ ਅਤੇ ਉਸ ਦੇਸ਼ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਮਹਾਮਾਰੀ ਕਾਰਣ ਉਥੇ ਦੇ ਲੋਕਾਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਸੁਵਿਧਾ ਪਹੁੰਚਾਉਣ ਦੀ ਗੰਭੀਰ ਕੋਸ਼ਿਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸ਼ਹਿਰ ਜਾਂ ਪੂਰੀ ਰਾਜਧਾਨੀ 'ਚ ਮੌਜੂਦਾ ਕਾਰੋਬਾਰਾਂ ਜਾਂ ਸੰਗਠਨਾਂ ਨੂੰ ਅਪੀਲ ਕਰਾਂਗਾ ਕਿ ਜੋ ਸਮਰੱਥ ਹਨ ਉਹ ਯੋਗਦਾਨ ਕਰਨ ਅਤੇ ਈ.ਡੀ.ਸੀ. ਦੀ ਅਪੀਲ 'ਤੇ ਦਾਨ ਦੀ ਸਾਡੀ ਮੁਹਿੰਮ 'ਚ ਸ਼ਾਮਲ ਹੋਣ। ਇਹ ਅਸਲ 'ਚ ਭਾਰਤ 'ਚ ਲੋਕਾਂ ਦੇ ਜੀਵਨ 'ਚ ਬਦਲਾਅ ਲਿਆਵੇਗਾ ਅਤੇ ਮਹਾਮਾਰੀ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਉਥੇ ਦੀ ਆਬਾਦੀ ਨੂੰ ਰਾਹਤ ਦੇਵੇਗਾ।
ਇਹ ਵੀ ਪੜ੍ਹੋ-ਜਰਮਨੀ ਦੇ ਮਾਹਿਰਾਂ ਨੇ ਸੁਲਝਾਈ ਵੈਕਸੀਨ ਤੋਂ ਬਾਅਦ 'ਖੂਨ ਦੇ ਥੱਕੇ' ਜੰਮਣ ਦੀ ਗੁੱਥੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਤਾਈਵਾਨ ਦਾ ਚੀਨ 'ਤੇ ਵੱਡਾ ਦੋਸ਼, ਕਿਹਾ-ਕੋਰੋਨਾ ਵੈਕਸੀਨ ਦੇ ਰਾਹ 'ਚ ਪਾ ਰਿਹੈ ਅੜਿੱਕਾ
NEXT STORY