ਵਿਏਨਾ (ਭਾਸ਼ਾ) : ਆਸਟ੍ਰੀਆ ਵਿਚ ਕੋਰੋਨਾ ਵਾਇਰਸ ਲਾਗ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਸੋਮਵਾਰ ਯਾਨੀ ਅੱਜ ਤੋਂ ਦੇਸ਼ ਵਿਆਪੀ ਤਾਲਾਬੰਦੀ ਲਗਾਈ ਗਈ। ਆਸਟ੍ਰੀਆ ਸਮੇਤ ਯੂਰਪ ਦੇ ਕਈ ਦੇਸ਼ਾਂ ਵਿਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ, ਜਿਸ ਨਾਲ ਉਥੋਂ ਦੀ ਸਿਹਤ ਦੇਖ਼ਭਾਲ ਪ੍ਰਣਾਲੀਆਂ ’ਤੇ ਦਬਾਅ ਪੈ ਰਿਹਾ ਹੈ। ਇੱਥੇ ਲੱਗੀ ਤਾਲਾਬੰਦੀ ਵੱਧ ਤੋਂ ਵੱਧ 20 ਦਿਨ ਤੱਕ ਚੱਲੇਗੀ, ਹਾਲਾਂਕਿ 10 ਦਿਨ ਬਾਅਦ ਇਸ ਦਾ ਦੁਬਾਰਾ ਮੁਲਾਂਕਣ ਕੀਤਾ ਜਾਏਗਾ।
ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ
ਇਸ ਦੌਰਾਨ ਲੋਕਾਂ ਦੇ ਗੈਰ-ਜ਼ਰੂਰੀ ਰੂਪ ਨਾਲ ਘਰੋਂ ਬਾਹਰ ਜਾਣ ’ਤੇ ਰੋਕ ਹੋਵੇਗੀ, ਰੈਸਟੋਰੈਂਟ ਅਤੇ ਜ਼ਿਆਦਾਤਰ ਦੁਕਾਨਾਂ ਬੰਦ ਰਹਿਣਗੀਆਂ ਅਤੇ ਵੱਡੇ ਆਯੋਜਨ ਰੱਦ ਕਰ ਦਿੱਤੇ ਜਾਣਗੇ। ਸਕੂਲ ਅਤੇ ‘ਡੇ-ਕੇਅਰ ਸੈਂਟਰ’ ਖੁੱਲ੍ਹੇ ਤਾਂ ਰਹਿਣਗੇ ਪਰ ਮਾਪਿਆਂ ਨੂੰ ਬੱਚਿਆਂ ਨੂੰ ਘਰ ਵਿਚ ਹੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਆਸਟ੍ਰੀਆ ਵਿਚ ਤਾਲਾਬੰਦੀ ਦੀਆਂ ਪਾਬੰਦੀਆਂ 13 ਦਸੰਬਰ ਨੂੰ ਹਟਾਈਆਂ ਜਾ ਸਕਦੀਆਂ ਹਨ ਪਰ ਸੰਭਵ ਹੈ ਕਿ ਉਨ੍ਹਾਂ ਲੋਕਾਂ ਲਈ ਪਾਬੰਦੀਆਂ ਜ਼ਾਰੀ ਰਹਿਣ, ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ
ਇਸ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਮੱਧ ਵਿਏਨਾ ਦੇ ਬਾਜ਼ਾਰਾਂ ਵਿਚ ਕ੍ਰਿਸਮਸ ਦੀ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਅਤੇ ਤਾਲਾਬੰਦੀ ਤੋਂ ਪਹਿਲਾਂ ਘੁੰਮਣ-ਫਿਰਨ ਦਾ ਮਜ਼ਾ ਲੈਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਚਾਂਸਲਰ ਅਲੈਕਜ਼ੈਂਡਰ ਸ਼ਾਲੇਨਬਰਗ ਨੇ ਸ਼ੁੱਕਰਵਾਰ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਸੀ। ਉਦੋਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਗਲੇ ਸਾਲ 1 ਫਰਵਰੀ ਤੋਂ ਇੱਥੇ ਲੋਕਾਂ ਲਈ ਟੀਕਾਕਰਨ ਜ਼ਰੂਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : US: ਕ੍ਰਿਸਮਸ ਪਰੇਡ ’ਚ ਸ਼ਾਮਲ ਲੋਕਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, 5 ਦੀ ਮੌਤ ਅਤੇ 40 ਤੋਂ ਵੱਧ ਜ਼ਖ਼ਮੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲ-ਭਾਰਤ ਦੋਸਤੀ ਸੰਗੀਤ ਪ੍ਰੋਗਰਾਮ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਕਾਠਮੰਡੂ 'ਚ ਹੋਇਆ ਆਯੋਜਿਤ
NEXT STORY