ਨਿਊਯਾਰਕ- ਕੋਰੋਨਾ ਮਹਾਮਾਰੀ ਵਿਚਕਾਰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਲਈ ਅੰਡਰ-ਟਰਾਇਲ ਵੈਕਸੀਨ ਦੀ ਸਫਲਤਾ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਟੀਕੇ ਦਾ ਟਰਾਇਲ ਸਫਲ ਰਿਹਾ ਤਾਂ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ ਇਸ ਟੀਕੇ ਦੀ ਉੁਪਲਬਧਤਾ ਸਾਰੇ ਦੇਸ਼ਾਂ ਨੂੰ ਹੋ ਸਕੇ। ਗਰੀਬ ਰਾਸ਼ਟਰਾਂ ਦੀ ਚਿੰਤਾ ਨੂੰ ਦੇਖਦੇ ਹੋਏ ਗੁਤਾਰੇਸ ਨੇ ਕਿਹਾ ਕਿ ਇਹ ਉਨ੍ਹਾਂ ਮੁਲਕਾਂ ਨੂੰ ਸਸਤੇ ਮੁੱਲ 'ਤੇ ਮਿਲੇਗਾ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਅਮਰੀਕਾ, ਬ੍ਰਿਟੇਨ ਤੇ ਜਰਮਨੀ ਸਣੇ ਕਈ ਦੇਸ਼ ਕੋਸ਼ਿਸ਼ਾਂ ਕਰ ਰਹੇ ਹਨ। ਗੁਤਾਰੇਸ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਕੋਰੋਨਾ ਦੇ ਇਲਾਜ ਲਈ ਟੀਕਾ ਬਣਾਇਆ ਜਾਵੇ ਪਰ ਇਸ ਨੂੰ ਇਕ ਹੀ ਦੇਸ਼ ਆਪਣੇ ਹੱਥ ਵਿਚ ਰੱਖੇ ਸਗੋਂ ਇਹ ਸਾਰੇ ਦੇਸ਼ਾਂ ਦੀ ਪਹੁੰਚ ਲਈ ਉਪਲਬਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿ ਸਾਰੀ ਦੁਨੀਆ ਨੂੰ ਇਕ ਹੋ ਕੇ ਕੋਰੋਨਾ ਖਿਲਾਫ ਲੜਨ ਦੀ ਜ਼ਰੂਰਤ ਹੈ। ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਪੈਰ ਪਸਾਰ ਲਏ ਹਨ ਤੇ ਹੁਣ ਤੱਕ 1.95 ਲੱਖ ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੱਖ ਤੋਂ ਵੱਧ ਲੋਕ ਵਾਇਰਸ ਦੀ ਲਪੇਟ ਵਿਚ ਹਨ।
ਕੋਰੋਨਾ: ਬ੍ਰਿਟੇਨ ਦੇ ਹਸਪਤਾਲਾਂ 'ਚ ਸੇਵਾ ਨਿਭਾ ਰਹੇ ਭਾਰਤੀ ਡਾਕਟਰਾਂ ਨੂੰ ਵਧੇਰੇ ਖਤਰਾ; ਸਰਵੇ
NEXT STORY