ਨੁਕੂਆਲੋਫਾ/ਟੋਂਗਾ (ਵਾਰਤਾ) : ਆਫ਼ਤ ਪ੍ਰਭਾਵਿਤ ਟੋਂਗਾ ਨੂੰ ਜ਼ਰੂਰੀ ਮਦਦ ਪਹੁੰਚਾਏ ਜਾਣ ਵਾਲੇ ਆਸਟ੍ਰੇਲੀਆ ਜੰਗੀ ਬੇੜੇ (ਐਚ.ਐਮ.ਏ.ਐਸ. ਐਡੀਲੇਡ) ਨੂੰ ਵੱਖ-ਵੱਖ ਚਾਲਕ ਦਲ ਦੇ ਮੈਂਬਰਾਂ ਦੇ ਕੋਰੋਨਾ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਰੋਕ ਲਿਆ ਗਿਆ ਹੈ। ਟੋਂਗਾ ਸਰਕਾਰ ਨੇ ਜੰਗੀ ਬੇੜੇ ਨੂੰ ਸੰਕ੍ਰਮਿਤ ਚਾਲਕ ਦਲ ਦੇ ਮੈਂਬਰਾਂ ਨਾਲ ਬੁੱਧਵਾਰ ਨੂੰ ਰੋਕਦੇ ਹੋਏ ਸਪਲਾਈ ਨੂੰ ਉਤਾਰਨ ਦੀ ਇਜਾਜ਼ਤ ਪ੍ਰਦਾਨ ਕਰ ਦਿੱਤੀ ਹੈ।
ਆਸਟ੍ਰੇਲੀਆਈ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੰਗੀ ਬੇੜੇ ਤੋਂ ਮਨੁੱਖੀ ਮਦਦ ਅਤੇ ਆਫ਼ਤ ਰਾਹਤ ਸਮੱਗਰੀ ਨੂੰ ਸੰਪਰਕ ਰਹਿਤ ਤਰੀਕੇ ਨਾਲ ਉਤਾਰਿਆ ਜਾ ਰਿਹਾ ਹੈ। ਜੰਗੀ ਬੇੜਾ 21 ਜਨਵਰੀ ਨੂੰ 80 ਟਨ ਰਾਹਤ ਸਮੱਗਰੀ ਲੈ ਕੇ ਬ੍ਰਿਸਬੇਨ ਤੋਂ ਰਵਾਨਾ ਹੋਇਆ ਸੀ, ਜਿਸ ਵਿਚ ਪਾਣੀ, ਮੈਡੀਕਲ ਕਿੱਟ ਅਤੇ ਇੰਜੀਨੀਅਰਿੰਗ ਦੇ ਉਪਕਰਨ ਮੌਜੂਦ ਹਨ।
ਆਸਟ੍ਰੇਲੀਆਈ ਰੱਖਿਆ ਮੰਤਰੀ ਪੀਟਰ ਡਿਊਟਨ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜੰਗੀ ਬੇੜੇ ’ਤੇ ਮੌਜੂਦ ਕੁੱਲ 600 ਵਿਚੋਂ 23 ਕਰਮਚਾਰੀ ਕੋਵਿਡ ਨਾਲ ਸੰਕ੍ਰਮਿਤ ਪਾਏ ਗਏ ਹਨ। ਪ੍ਰਸ਼ਾਂਤ ਟਾਪੂ ਦੇਸ਼ ਨੂੰ 15 ਜਨਵਰੀ ਨੂੰ ਸੁਨਾਮੀ ਅਤੇ ਪਾਣੀ ਦੇ ਅੰਦਰ ਜਵਾਲਾਮੁਖੀ ਦੇ ਧਮਾਕੇ ਕਾਰਨ ਭਾਰੀ ਨੁਕਸਾਨ ਹੋ ਗਿਆ ਸੀ।
UN ’ਚ ਭਾਰਤ ਵੱਲੋਂ ਪਾਕਿ ਦੀ ਤਿੱਖੀ ਆਲੋਚਨਾ, ਕਿਹਾ- 26/11 ਦੇ ਦੋਸ਼ੀਆਂ ਨੂੰ ਸ਼ਹਿ ਮਿਲਣਾ ਜਾਰੀ
NEXT STORY