ਪੇਸ਼ਾਵਰ-ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਚੀਨ ਦੇ ) ਪ੍ਰਾਜੈਕਟ ਚੀਨ-ਪਾਕਿਸਤਾਨ ਆਰਥਿਕ ਗਲੀਆਰੇ (CPEC) ਵਿਰੁੱਧ ਬਗਾਵਤੀ ਸੁਰ ਤੇਜ਼ ਹੋਣ ਲੱਗੇ ਹਨ। ਸੂਬਾਈ ਮੰਤਰੀ ਅਸਦ ਬਲੂਚ ਨੇ ਦੋਸ਼ ਲਾਇਆ ਕਿ ਇਸ ਯੋਜਨਾ ਨਾਲ ਸਥਾਨਕ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਪ੍ਰਤੀ ਗੰਭਾਰ ਨਹੀਂ ਹੈ।
ਇਹ ਵੀ ਪੜ੍ਹੋ -ਕਰਾਚੀ 'ਚ ਮਾਰਿਆ ਗਿਆ ਸ਼ੱਕੀ ਅੱਤਵਾਦੀ, ਪੰਜ ਗ੍ਰਿਫਤਾਰ
ਉੱਥੇ ਦੂਜੇ ਪਾਸੇ ਬਲੂਚਿਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਹੋ ਦੋ ਵੱਖ-ਵੱਖ ਧਮਾਕਿਆਂ 'ਚ ਦੋ ਲੋਕਾ ਦੀ ਜਿਥੇ ਮੌਤ ਹੋ ਗਈ ਉੱਥੇ ਚਾਰ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਸਮਾਜ ਕਲਿਆਣ ਅਤੇ ਵਿਸ਼ੇਸ਼ ਸਿੱਖਿਆ ਮੰਤਰਾ ਬਲੂਚ ਨੇ ਕਿਹਾ ਕਿ ਸੂਬਾਈ ਅਸੈਂਬਲੀ ਨੇ ਕਈ ਮੁੱਦਿਆਂ 'ਤੇ ਬਿੱਲ ਪਾਸ ਕੀਤੇ ਪਰ ਸੰਘੀ ਸਰਕਾਰ ਨੇ ਇਨ੍ਹਾਂ ਨੂੰ ਹੱਲ ਕਰਨ ਲਈ ਕੁਝ ਨਹੀਂ ਕੀਤਾ।
ਪੂਰਬ 'ਚ ਇਸਲਾਮਾਬਾਦ ਵੱਲੋਂ ਸ਼ੁਰੂ ਕੀਤੀ ਗਏ ਵਿਕਾਸ ਪ੍ਰਾਜੈਕਟ ਦੇ ਬਾਵਜੂਦ ਬਲੂਚਿਸਤਾਨ ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਬਣਿਆ ਹੋਇਆ ਹੈ। ਦੱਖਣੀ ਗਵਾਦਰ ਬੰਦਰਗਾਹ ਨੂੰ ਅਰਬ ਸਾਗਰ 'ਚ ਚੀਨ ਦੇ ਪੱਛਮੀ ਸ਼ਿਨਜਿਆਂਗ ਸੂਬੇ ਨਾਲ ਜੋੜਿਆ ਜਾਣਾ ਹੈ। ਬੀਜਿੰਗ CPEC ਰਾਹੀਂ ਮੱਧ ਅਤੇ ਦੱਖਣੀ ਏਸ਼ੀਆ 'ਚ ਆਪਣੇ ਪ੍ਰਭਾਵ ਦਾ ਵਿਸਤਾਰ ਕਰਨਾ ਚਾਹੁੰਦਾ ਹੈ। CPEC ਨਾਲ ਬਲੂਚਿਸਤਾਨ ਦੇ ਲੋਕਾਂ ਨੂੰ ਲਾਭ ਨਹੀਂ ਮਿਲ ਰਿਹਾ ਹੈ ਜਦਕਿ ਹੋਰ ਸੂਬਿਆਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। CPEC ਦੇ ਪਹਿਲੇ ਪੜਾਅ 'ਚ ਬਲੂਚਿਸਤਾਨ ਨੂੰ ਸ਼ਾਮਨ ਨਾ ਕੀਤੇ ਜਾਣ ਨਾਲ ਵੀ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨ ਨੇ US ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ, ਕਿਹਾ-ਟਰੰਪ ਦੀਆਂ ਹਮਲਾਵਾਰ ਨੀਤੀਆਂ ਦੀਆਂ 'ਗਲਤੀਆਂ' 'ਚ ਕਰੋ ਸੁਧਾਰ
NEXT STORY