ਲੰਡਨ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਲੋਕ ਦਹਿਸ਼ਤ ਵਿਚ ਹਨ। ਉਹ ਤੁਰੰਤ ਇੱਥੋਂ ਨਿਕਲ ਜਾਣਾ ਚਾਹੁੰਦੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇਹਨਾਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਜਾਰੀ ਹੈ। ਦੁਬਈ ਤੋਂ ਬਰਮਿੰਘਮ ਜਾਣ ਵਾਲੇ ਜਹਾਜ਼ ਦੇ ਅਫਗਾਨਿਸਤਾਨ ਤੋਂ ਉਡਾਣ ਭਰਨ ਦੌਰਾਨ ਇਕ ਅਫਗਾਨ ਬੀਬੀ ਨੇ ਕੇਬਿਨ ਕਰੂ ਵਿਚ ਬੱਚੀ ਨੂੰ ਜਨਮ ਦਿੱਤਾ। ਜਹਾਜ਼ ਵਿਚ ਸਵਾਰ ਅਫਗਾਨ ਬੀਬੀ ਨੂੰ ਜਣੇਪਾ ਦਰਦ ਹੋਇਆ ਤਾਂ 33 ਹਜ਼ਾਰ ਫੁੱਟ ਦੀ ਉੱਚਾਈ 'ਤੇ ਪਹੁੰਚੇ ਜਹਾਜ਼ ਵਿਚ ਕੋਈ ਡਾਕਟਰ ਨਹੀਂ ਸੀ। ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਬੀਬੀ ਦੀ ਡਿਲੀਵਰੀ ਕਰਾਉਣ ਵਿਚ ਮਦਦ ਕੀਤੀ। ਜਾਣਕਾਰੀ ਮੁਤਾਬਕ ਮਾਂ ਅਤੇ ਬੱਚੀ ਦੋਵੇਂ ਸੁਰੱਖਿਅਤ ਹਨ।

ਅਫਗਾਨਿਸਤਾਨ ਤੋਂ ਬ੍ਰਿਟੇਨ ਜਾ ਰਹੇ ਨਿਕਾਸੀ ਜਹਾਜ਼ ਵਿਚ ਸ਼ੁੱਕਰਵਾਰ ਰਾਤ ਸੋਮਨ ਨੂਰੀ (26) ਨਾਮ ਦੀ ਅਫਗਾਨ ਬੀਬੀ ਸਵਾਰ ਹੋਈ ਸੀ। ਜਹਾਜ਼ ਦੇ ਉੱਚਾਈ 'ਤੇ ਪਹੁੰਚਦੇ ਹੀ ਉਸ ਨੂੰ ਜਣੇਪਾ ਦਰਦ ਸ਼ੁਰੂ ਹੋ ਗਿਆ। ਉਹ ਦਰਦ ਨਾਲ ਤੜਫ ਰਹੀ ਸੀ ਪਰ ਜਹਾਜ਼ ਵਿਚ ਕੋਈ ਡਾਕਟਰ ਨਹੀਂ ਮੌਜੂਦ ਸੀ ਜੋ ਇਸ ਬੀਬੀ ਦੀ ਮਦਦ ਕਰ ਪਾਉਂਦਾ।ਭਾਵੇਂਕਿ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਬਹੁਤ ਹੀ ਸੂਝ-ਬੂਝ ਨਾਲ ਕੰਮ ਕੀਤਾ ਅਤੇ ਬੀਬੀ ਦੀ ਡਿਲੀਵਰੀ ਕਰਾਉਣ ਵਿਚ ਮਦਦ ਕੀਤੀ। 33 ਹਜ਼ਾਰ ਫੁੱਟ ਦੀ ਉੱਚਾਈ 'ਤੇ ਅਫਗਾਨ ਬੀਬੀ ਨੇ ਇਕ ਬੱਚੀ ਨੂੰ ਜਨਮ ਦਿੱਤਾ।

ਇਸ ਬੱਚੀ ਨੇ ਤੁਰਕੀ ਏਅਰਲਾਈਨਜ਼ ਦੇ ਕੇਬਿਨ ਕਰੂ ਵਿਚ ਕੁਵੈਤ ਉੱਪਰ ਹਵਾਈ ਖੇਤਰ ਵਿਚ ਜਨਮ ਲਿਆ, ਜਿਸ ਕਾਰਨ ਬੱਚੀ ਦਾ ਨਾਮ 'ਹੱਵਾ' (Havva) ਰੱਖਿਆ ਗਿਆ। ਹੱਵਾ ਨੂੰ ਈਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਨੂਰੀ ਅਤੇ ਉਸ ਦੇ ਪਤੀ ਤਾਜ ਦੀ ਤੀਜੀ ਔਲਾਦ ਹੈ। ਤੁਰਕਿਸ਼ ਏਅਰਲਾਈਨਜ਼ ਨੇ ਕਿਹਾ ਕਿ ਮਾਂ ਅਤੇ ਬੱਚਾ ਸਿਹਤਮੰਦ ਹਨ। ਭਾਵੇਂਕਿ ਜਹਾਜ਼ ਨੂੰ ਸਾਵਧਾਨੀ ਦੇ ਤੌਰ 'ਤੇ ਕੁਵੈਤ ਵਿਚ ਉਤਾਰਿਆ ਗਿਆ ਜਿਸ ਮਗਰੋਂ ਜਹਾਜ਼ ਨੇ ਮੰਜ਼ਿਲ ਲਈ ਉਡਾਣ ਭਰੀ।

ਪੜ੍ਹੋ ਇਹ ਅਹਿਮ ਖਬਰ -ਅਹਿਮ ਖ਼ਬਰ : ਇਟਲੀ ਸਰਕਾਰ ਨੇ ਭਾਰਤ ਅਤੇ ਹੋਰ ਦੇਸ਼ਾਂ 'ਤੇ ਲਾਈ ਯਾਤਰਾ ਪਾਬੰਦੀ ਹਟਾਈ
ਬੱਚੀ ਦੇ ਜਨਮ ਦੇ ਬਾਅਦ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਨਵਜੰਮੀ ਬੱਚੀ ਆਪਣੀ ਮਾਂ ਦੀ ਗੋਦੀ ਵਿਚ ਸੁੱਤੇ ਹੋਏ ਦਿਸ ਰਹੀ ਹੈ। ਉੱਥੇ ਚਾਲਕ ਦਲ ਦੇ ਮੈਂਬਰ ਵੀ ਮਾਂ ਅਤੇ ਬੱਚੀ ਦੋਹਾਂ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ 'ਤੇ ਖੁਸ਼ ਦਿਖਾਈ ਦਿੱਤੇ।

ਇੱਥੇ ਦੱਸ ਦਈਏ ਕਿ ਬੀਤੇ ਹਫ਼ਤੇ ਵੀ ਸ਼ਨੀਵਾਰ ਨੂੰ ਅਫਗਾਨ ਬੀਬੀ ਅਮਰੀਕੀ ਏਅਰਫੋਰਸ ਦੇ ਨਿਕਾਸੀ ਜਹਾਜ਼ ਵਿਚ ਸਵਾਰ ਹੋਈ ਸੀ। ਜਿਵੇਂ ਹੀ ਜਹਾਜ਼ ਉੱਚਾਈ 'ਤੇ ਪਹੁੰਚਿਆ ਤਾਂ ਉਸ ਨੂੰ ਜਣੇਪਾ ਦਰਦ ਸ਼ੁਰੂ ਹੋ ਗਿਆ। ਜਹਾਜ਼ ਦੇ ਕੈਪਟਨ ਨੇ ਜਰਮਨੀ ਵਿਚ ਲੈਂਡਿੰਗ ਕਰਵਾਈ। ਰਾਮਸਟੀਨ ਬੇਸ 'ਤੇ ਬੀਬੀ ਦੀ ਸੁਰੱਖਿਅਤ ਡਿਲੀਵਰੀ ਕਰਾਈ ਗਈ। ਇਸ ਮਗਰੋਂ ਮਾਂ ਅਤੇ ਬੱਚੀ ਦੋਹਾਂ ਨੂੰ ਮੈਡੀਕਲ ਕੇਅਰ ਸੈਂਟਰ ਭੇਜਿਆ ਗਿਆ।
ਨਾਗਰਿਕ ਸਮਾਜ ਸਮੂਹ ਨੇ ਪਾਕਿਸਤਾਨ 'ਚ ਮਹਿਲਾਵਾਂ ਖ਼ਿਲਾਫ਼ ਵਧਦੇ ਕ੍ਰਾਈਮ ਤੋਂ ਕੀਤਾ ਸਾਵਧਾਨ
NEXT STORY