ਨਿਊਯਾਰਕ - ਅੰਤਰਰਾਸ਼ਟਰੀ ਤੇਲ ਬਾਜ਼ਾਰ ’ਚ ਵੱਡਾ ਭੂਚਾਲ ਦੇਖਣ ਨੂੰ ਮਿਲਿਆ ਹੈ । ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ’ਚ ਕਰੀਬ 3 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਮੁੱਲ 2021 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਏ। ਵਧਦੀ ਸਪਲਾਈ ਅਤੇ ਯੂਕ੍ਰੇਨ ’ਚ ਸੰਭਾਵੀ ਸ਼ਾਂਤੀ ਸਮਝੌਤੇ ਦੀ ਉਮੀਦ ਨੇ ਬਾਜ਼ਾਰ ਦਾ ਲੱਕ ਤੋਡ਼ ਦਿੱਤਾ ਹੈ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਕੀਮਤਾਂ ’ਚ ਲੱਗਭਗ 23 ਫੀਸਦੀ ਦੀ ਗਿਰਾਵਟ
ਅਮਰੀਕੀ ਕੱਚਾ ਤੇਲ (ਡਬਲਯੂ. ਟੀ. ਆਈ.) 55.27 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ, ਜੋ ਫਰਵਰੀ 2021 ਤੋਂ ਬਾਅਦ ਸਭ ਤੋਂ ਘੱਟ ਹੈ। ਉਥੇ ਹੀ ਅੰਤਰਰਾਸ਼ਟਰੀ ਪੱਧਰ ’ਤੇ ਬ੍ਰੇਟ ਕਰੂਡ ਵੀ ਡਿੱਗ ਕੇ 58.92 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਇਸ ਸਾਲ ਹੁਣ ਤੱਕ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ’ਚ ਲੱਗਭਗ 23 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ, ਜਦੋਂਕਿ ਬ੍ਰੇਂਟ ਕਰੂਡ ਕਰੀਬ 21 ਫੀਸਦੀ ਸਸਤਾ ਹੋਇਆ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਇਹ ਦੋਵਾਂ ਲਈ ਪਿਛਲੇ ਕਈ ਸਾਲਾਂ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਤੇਲ ਦੇ ਮੁੱਲ ਡਿੱਗਣ ਨਾਲ ਅਮਰੀਕਾ ’ਚ ਪੈਟਰੋਲ ਵੀ ਸਸਤਾ ਹੋਇਆ ਹੈ। ਡਰਾਈਵਰਾਂ ਦੀ ਸੰਸਥਾ ਏ. ਏ. ਏ. ਅਨੁਸਾਰ ਗੈਸੋਲੀਨ ਦੀ ਕੀਮਤ 3 ਡਾਲਰ ਪ੍ਰਤੀ ਗੈਲਨ ਤੋਂ ਹੇਠਾਂ ਆ ਗਈ ਹੈ, ਜੋ 4 ਸਾਲਾਂ ’ਚ ਸਭ ਤੋਂ ਘੱਟ ਹੈ। ਇਸ ਨਾਲ ਛੁੱਟੀਆਂ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਮਿਲੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਇਹ ਸੰਕੇਤ ਦੇ ਸਕਦੀ ਹੈ ਕਿ ਅਰਥਵਿਵਸਥਾ ਦੀ ਰਫਤਾਰ ਸੁਸਤ ਹੋ ਰਹੀ ਹੈ। ਅਮਰੀਕਾ ’ਚ ਨੌਕਰੀਆਂ ਦਾ ਵਾਧਾ ਕਮਜ਼ੋਰ ਰਿਹਾ ਹੈ ਅਤੇ ਬੇਰੋਜ਼ਗਾਰੀ ਦਰ ਵਧ ਕੇ 4.6 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਦੁਨੀਆ ਦੀ ਅਰਥਵਿਵਸਥਾ ਲਈ ਚਿੰਤਾ
ਇਸ ਸਾਲ ਤੇਲ ਬਾਜ਼ਾਰ ’ਤੇ ਦਬਾਅ ਇਸ ਲਈ ਵੀ ਹੈ ਕਿਉਂਕਿ ਓਪੇਕ ਦੇਸ਼ਾਂ ਨੇ ਤੇਲ ਉਤਪਾਦਨ ਵਧਾ ਦਿੱਤਾ ਹੈ। ਨਾਲ ਹੀ ਜੇਕਰ ਰੂਸ ਅਤੇ ਯੂਕ੍ਰੇਨ ਵਿਚਾਲੇ ਸ਼ਾਂਤੀ ਸਮਝੌਤਾ ਹੁੰਦਾ ਹੈ, ਤਾਂ ਬਾਜ਼ਾਰ ’ਚ ਰੂਸੀ ਤੇਲ ਦੀ ਸਪਲਾਈ ਹੋਰ ਵੱਧ ਸਕਦੀ ਹੈ।
ਜਾਣਕਾਰਾਂ ਮੁਤਾਬਕ ਜੇਕਰ ਸ਼ਾਂਤੀ ਸਮਝੌਤਾ ਹੁੰਦਾ ਹੈ ਅਤੇ ਰੂਸ ’ਤੇ ਲੱਗੀ ਪਾਬੰਦੀ ਹਟਦੀ ਹੈ, ਤਾਂ ਸਮੁੰਦਰ ’ਚ ਜਮ੍ਹਾ ਲੱਖਾਂ ਬੈਰਲ ਰੂਸੀ ਤੇਲ ਬਾਜ਼ਾਰ ’ਚ ਆ ਸਕਦਾ ਹੈ। ਇਸ ਨਾਲ ਆਉਣ ਵਾਲੇ ਸਮੇਂ ’ਚ ਤੇਲ ਦੀਆਂ ਕੀਮਤਾਂ ਹੋਰ ਡਿੱਗ ਸਕਦੀਆਂ ਹਨ। ਕੁਲ ਮਿਲਾ ਕੇ ਤੇਲ ਦੇ ਮੁੱਲ ਡਿੱਗਣਾ ਆਮ ਲੋਕਾਂ ਲਈ ਰਾਹਤ ਦੀ ਖਬਰ ਹੈ ਪਰ ਇਹ ਦੁਨੀਆ ਦੀ ਅਰਥਵਿਵਸਥਾ ਲਈ ਚਿੰਤਾ ਦਾ ਸੰਕੇਤ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ’ਚ ਮੁਸਲਿਮ ਔਰਤ ਦਾ ਹਿਜਾਬ ਉਤਾਰਨਾ ਗਲਤ: ਬਿਹਾਰ ਦੇ CM ਦੀ ਹਰਕਤ 'ਤੇ ਬੋਲਿਆ ਪਾਕਿਸਤਾਨ
NEXT STORY