ਹਵਾਨਾ - ਕਿਊਬਾ ਦੇ ਮਸ਼ਹੂਰ ਕਮਿਊਨਿਸਟ ਨੇਤਾ ਫਿਦੇਲ ਕਾਸਤ੍ਰੋ ਦੇ ਯੁੱਗ ਦਾ ਰਸਮੀ ਰੂਪ ਨਾਲ ਅੰਤ ਹੋ ਗਿਆ ਹੈ। ਫਿਦੇਲ ਕਾਸਤ੍ਰੋ ਦੇ ਭਰਾ ਰਾਓਲ ਕਾਸਤ੍ਰੋ ਨੇ ਸ਼ੁੱਕਰਵਾਰ ਕਿਹਾ ਕਿ ਉਹ ਕਿਊਬਾ ਦੇ ਕਮਿਊਨਿਸਟ ਪਾਰਟੀ ਪ੍ਰਮੁੱਖ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਇਸ ਦੇ ਨਾਲ ਹੀ ਰਾਓਲ ਅਤੇ ਉਨ੍ਹਾਂ ਦੇ ਭਰਾ ਫਿਦੇਲ ਕਾਸਤ੍ਰੋ ਦੀ ਰਸਮੀ ਅਗਵਾਈ ਵਾਲੇ ਇਕ ਯੁੱਗ ਦਾ ਅੰਤ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ 1959 ਦੀ ਕ੍ਰਾਂਤੀ ਨਾਲ ਹੋਈ ਸੀ।
ਇਹ ਵੀ ਪੜੋ - ਅਮਰੀਕਾ 'ਚ ਹੁਣ ਪੁਲਸ ਨਾਲ 'ਗੇੜੇ' ਲਾਉਣਗੇ ਇਹ 'ਰੋਬੋਟ ਡਾਗ', ਲੋਕਾਂ ਕੀਤਾ ਵਿਰੋਧ
ਕਰੀਬ 60 ਸਾਲ ਤੱਕ ਕਿਊਬਾ ਦੀ ਸਿਆਸਤ 'ਤੇ ਰਾਜ ਕਰਨ ਤੋਂ ਬਾਅਦ ਹੁਣ ਕਾਸਤ੍ਰੋ ਪਰਿਵਾਰ ਦੇ ਸ਼ਾਸਨ ਦਾ ਅੰਤ ਹੋਣ ਜਾ ਰਿਹਾ ਹੈ। ਰਾਓਲ ਕਾਸਤ੍ਰੋ ਨੇ ਇਹ ਐਲਾਨ ਸੱਤਾਧਾਰੀ ਪਾਰਟੀ ਦੀ 18ਵੀਂ ਕਾਂਗਰਸ ਦੇ ਉਦਘਾਟਨ ਸੈਸ਼ਨ ਵਿਚ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਉਤਰਾਧਿਕਾਰੀ ਵਜੋਂ ਕਿਸ ਦਾ ਨਾਂ ਅੱਗੇ ਲਿਆਉਣਗੇ। ਹਾਲਾਂਕਿ ਪਹਿਲਾਂ ਕਈ ਮੌਕਿਆਂ 'ਤੇ ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਮਿਗੁਲ ਦਿਯਾਜ ਕਾਨੇਲ ਦਾ ਸਮਰਥਨ ਕਰਨਗੇ ਜਿਨ੍ਹਾਂ ਨੇ ਸਾਲ 2018 ਵਿਚ ਉਨ੍ਹਾਂ ਦੀ ਥਾਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ।
ਇਹ ਵੀ ਪੜੋ - ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'
ਰਾਓਲ ਕਾਸਤ੍ਰੋ ਨੇ ਸਾਲ 2011 ਵਿਚ ਅਹੁਦਾ ਸੰਭਾਲਿਆ
ਰਾਓਲ ਕਾਸਤ੍ਰੋ ਨੇ ਪਹਿਲਾਂ ਇਹ ਸੰਕੇਤ ਦਿੱਤੇ ਸਨ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਯੋਜਨਾ ਬਣਾ ਰਹੇ ਹਨ। ਰਾਓਲ ਕਾਸਤ੍ਰੋ ਨੇ ਸਾਲ 2011 ਵਿਚ ਆਪਣੇ ਭਰਾ ਕਾਸਤ੍ਰੋ ਦੇ ਦਿਹਾਂਤ ਤੋਂ ਬਾਅਦ ਅਹੁਦਾ ਸੰਭਾਲਿਆ ਸੀ। ਰਾਓਲ ਕਾਸਤ੍ਰੋ ਹੁਣ ਜਲਦ ਹੀ ਰਾਸ਼ਟਰਪਤੀ ਮਿਗੁਲ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ। ਕਿਊਬਾ ਦੀ ਅਪਰਾਧਿਕ ਅਖਬਾਰ ਗ੍ਰਾਨਮਾ ਦੀ ਰਿਪੋਰਟ ਮੁਤਾਬਕ ਪਾਰਟੀ ਕਾਂਗਰਸ ਦੀ ਬੈਠਕ ਵਿਚ ਰਾਓਲ ਕਾਸਤ੍ਰੋ ਨੇ ਆਪਣੇ ਅਸਤੀਫਾ ਦਾ ਐਲਾਨ ਕੀਤਾ।
ਇਹ ਵੀ ਪੜੋ - ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼
ਅਖਬਾਰ ਨੇ ਕਿਹਾ ਕਿ ਫੌਜ ਦੇ ਜਨਰਲ ਨੇ ਕਿਹਾ ਹੈ ਕਿ ਉਹ ਆਪਣੇ ਮੁਲਕ ਦੇ ਮਾਹਿਰ ਨੇਤਾਵਾਂ ਨੂੰ ਅਗਵਾਈ ਸੌਂਪ ਕੇ ਬੇਹੱਦ ਖੁਸ਼ ਹਨ। ਫਿਦੇਲ ਕਾਸਤ੍ਰੋ ਨੇ ਸਾਲ 2006 ਵਿਚ ਰਾਓਲ ਕਾਸਤ੍ਰੋ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਪਰ ਰਸਮੀ ਰੂਮ ਨਾਲ ਉਹ ਸੱਤਾ ਸਾਲ 2011 ਵਿਚ ਆਏ ਸਨ। ਰਾਓਲ ਕਾਸਤ੍ਰੋ ਦਾ ਇਹ ਐਲਾਨ ਪਾਰਟੀ ਕਾਂਗਰਸ ਦੌਰਾਨ ਕੀਤੀ ਗਈ ਜੋ 19 ਅਪ੍ਰੈਲ ਤੱਕ ਚੱਲੇਗੀ।
ਇਹ ਵੀ ਪੜੋ - US ਨੇਵੀ 'ਤੇ Alien's ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ
2004 ਤੋਂ ਬਾਅਦ ਜਨਮੇ ਲੋਕਾਂ ਲਈ Smoking ਕਰਨਾ ਹੋਵੇਗਾ ਬੈਨ
NEXT STORY