ਵਾਸ਼ਿੰਗਟਨ - ਅਮਰੀਕੀ ਸਮੁੰਦਰੀ ਫੌਜ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਅਮਰੀਕਾ ਵਿਚ ਉੜਣਤਸਤਰੀ (ਸਪੇਸ-ਸ਼ਿਪ) ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਸਮੁੰਦਰੀ ਫੌਜ ਨੇ ਵੀਡੀਓ ਜਾਰੀ ਕਰਦੇ ਹੋਏ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਅਸਮਾਨ ਵਿਚ ਉੜਣਤਸਤਰੀ ਆਈ ਸੀ। ਅਮਰੀਕਾ ਰੱਖਿਆ ਮੰਤਰਾਲਾ ਆਫਿਸ ਪੈਂਟਾਗਨ ਨੇ ਯੂ. ਐੱਫ. ਓ. ਭਾਵ ਉੜਣਤਸਤਰੀ ਲੈਂਡ ਹੋਣ ਦੀ ਪੁਸ਼ਟੀ ਕਰਦੇ ਹੋਏ ਵੀਡੀਓ ਜਾਰੀ ਕੀਤੀ ਹੈ।
ਇਹ ਵੀ ਪੜੋ - ਇਹ ਕੋਈ ਗੁਫਾ ਨਹੀਂ ਸਗੋਂ ਇਟਲੀ 'ਚ ਮਿੱਟੀ ਨਾਲ ਬਣੇ '3ਡੀ ਪ੍ਰਿੰਟਿਡ ਘਰ' ਨੇ (ਤਸਵੀਰਾਂ)
ਵੀਡੀਓ ਵਿਚ ਇਕ ਪੈਰਾਮਿਡ ਦਾ ਆਕਾਰ ਦਾ ਯੂ. ਐੱਫ. ਓ. ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿਚ ਇਕ-ਦੋ ਨਹੀਂ ਬਲਕਿ ਦਰਜਨਾਂ ਯੂ. ਐੱਫ. ਓ. ਅਸਮਾਨ ਵਿਚ ਦੇਖੇ ਜਾ ਰਹੇ ਹਨ, ਜਿਨ੍ਹਾਂ ਨੂੰ ਅਮਰੀਕੀ ਸਮੁੰਦਰੀ ਫੌਜ ਨੇ ਰਿਕਾਰਡ ਕੀਤਾ ਹੈ। ਪੈਂਟਾਗਨ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਾਲ ਸਹੀ ਹੈ ਅਤੇ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਯੂ. ਐੱਫ. ਓ. ਦੇ ਅਸਮਾਨ ਵਿਚ ਹੋਣ ਦੀ ਇੰਨੀ ਕਲੀਅਰ ਵੀਡੀਓ ਰਿਕਾਰਡ ਕੀਤੀ ਗਈ ਹੈ।
ਇਹ ਵੀ ਪੜੋ - ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ ਦੋਸ਼ੀ
ਪੈਰਾਮਿਡ ਆਕਾਰ ਦੇ ਯੂ. ਐੱਫ. ਓ.
ਪੈਂਟਾਗਨ ਨੇ 18 ਸਕਿੰਟ ਦੀ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵਿਚ 2 ਪੈਰਾਮਿਡ ਆਕਾਰ ਦੇ ਯੂ. ਐੱਫ. ਓ. ਦੇਖੇ ਜਾ ਰਹੇ ਹਨ। ਪੈਂਟਾਗਨ ਦੀ ਰਿਪੋਰਟ ਮੁਤਾਬਕ ਇਹ ਤਿੰਨੋਂ ਯੂ. ਐੱਫ. ਓ. ਅਮਰੀਕਨ ਵਾਰਸ਼ਿਪ ਯੂ. ਐੱਫ. ਓ. ਰਸੇਲ ਉਪਰ ਰਾਤ ਵੇਲੇ ਘੁੰਮ ਰਹੇ ਸਨ ਅਤੇ ਉਸੇ ਵੇਲੇ ਇਨਾਂ ਦੀ ਵੀਡੀਓ ਰਿਕਾਰਡ ਕੀਤੀ ਗਈ ਹੈ। ਇਹ ਵੀਡੀਓ ਜੁਲਾਈ 2019 ਵਿਚ ਅਮਰੀਕਾ ਦੇ ਸੈਂਟ ਡਿਆਗੋ ਵਿਚ ਰਿਕਾਰਡ ਕੀਤਾ ਗਿਆ ਸੀ। ਪੈਂਟਾਗਨ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਇਹ ਤਿੰਨੋਂ ਯੂ. ਐੱਫ. ਓ. ਅਮਰੀਕਨ ਜੰਗੀ ਬੇੜੇ ਯੂ. ਐੱਸ. ਐੱਸ. ਰਸੇਲ ਤੋਂ ਸਿਰਫ 700 ਫੁੱਟ ਦੀ ਉੱਚਾਈ 'ਤੇ ਸੀ।
ਇਹ ਵੀ ਪੜੋ - ਭਾਰਤ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ ਪਹੁੰਚਿਆ UK, 77 ਮਰੀਜ਼ ਹੋਏ ਇਨਫੈਕਟਡ
ਪੈਂਟਾਗਨ ਦੀ ਰਿਪੋਰਟ ਮੁਤਾਬਕ 2019 ਦੀ ਘਟਨਾ ਦੀ ਇਹ ਪਹਿਲੀ ਵੀਡੀਓ ਹੈ, ਜਿਸ ਵਿਚ ਤਿੰਨੋਂ ਰਹੱਸਮਈ ਉੜਣਤਸਤਰੀਆਂ ਅਸਮਾਨ ਵਿਚ ਦੇਖੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਪੈਂਟਾਗਨ ਨੇ ਆਪਣੀ ਰਿਪੋਰਟ ਵਿਚ ਕਿਹਾਹੈ ਕਿ ਇਨਾਂ ਤਿੰਨਾਂ ਯੂ. ਐੱਫ. ਓ. ਨੇ ਅਮਰੀਕੀ ਸਮੁੰਦਰੀ ਫੌਜ ਨੇ ਤਿੰਨ ਜੰਗੀ ਬੇੜਿਆਂ ਨੂੰ ਮਿਲਟਰੀ ਅਭਿਆਸ ਦੇ ਵੇਲੇ ਕਈ ਦਿਨਾਂ ਤੱਕ ਕਾਫੀ ਪਰੇਸ਼ਾਨ ਕੀਤਾ ਸੀ। ਇਸ ਵੀਡੀਓ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਕਹੀ ਗਈ ਹੈ ਕਿ ਜੰਗੀ ਅਭਿਆਸ ਦੌਰਾਨ ਇਕ ਵੇਲੇ ਇਹ ਯੂ. ਐੱਫ. ਓ. ਅਮਰੀਕੀ ਸਮੁੰਦਰੀ ਫੌਜ ਦੇ ਹਥਿਆਰ ਸਿਰਫ 90 ਮਿੰਟ ਦੀ ਹੀ ਦੂਰੀ 'ਤੇ ਸਨ।
ਇਹ ਵੀ ਪੜੋ - ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼
ਪਹਿਲੀ ਵਾਰ ਦੇਖ ਰਹੀ ਹੈ ਦੁਨੀਆ
ਅਮਰੀਕੀ ਅਸਮਾਨ ਵਿਚ ਯੂ. ਐੱਫ. ਓ. ਹੋਣ ਦੀ ਇਹ ਵੀਡੀਓ ਅਤੇ ਇਸ ਦੀਆਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਅਮਰੀਕੀ ਫਿਲਮ-ਮੇਕਰ ਜਰਮੀ ਕਾਰਬੇਲ ਵੱਲੋਂ ਲੀਕ ਕੀਤਾ ਗਿਆ ਸੀ। ਜਿਨ੍ਹਾਂ ਨੇ ਇਸ ਨੂੰ ਲੈ ਕੇ ਇਕ ਡਾਕਿਊਮੈਂਟਰੀ ਬਣਾਈ ਹੈ, ਜਿਸ ਦਾ ਨਾਂ ‘Bob Lazer: Area 51 & flying saucers' ਹੈ। ਜਰਮੀ ਕਾਰਬੇਲ ਨੇ ਫਾਕਸ ਨਿਊਜ਼ ਨੂੰ ਦੱਸਿਆ ਹੈ ਕਿ ਇਹ ਵੀਡੀਓ ਅਮਰੀਕੀ ਅਸਮਾਨ ਵਿਚ ਉਡਣ ਵਾਲੇ ਯੂ. ਐੱਫ. ਓ. ਦੇ ਹਨ ਅਤੇ ਇੰਨੇ ਨੇੜਿਓ ਪਹਿਲੀ ਵਾਰ ਅਸੀਂ ਯੂ. ਐੱਫ. ਓ. ਦੇਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੁਨੀਆ ਨੇ ਵੀ ਹੁਣ ਤੱਕ ਯੂ. ਐੱਫ. ਓ. ਦੀਆਂ ਅਜਿਹੀਆਂ ਤਸਵੀਰਾਂ ਨੂੰ ਨਹੀਂ ਦੇਖਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਇਕ ਐਕਸਪਲੋਸਿਵ ਇੰਫਾਰਮੇਸ਼ਨ ਹੈ ਅਤੇ ਸ਼ਾਇਦ ਫੌਜ ਵੱਲੋਂ ਰਿਕਾਰਡ ਕੀਤੀ ਗਈ ਬੈੱਸਟ ਵੀਡੀਓ ਹੈ ਜਿਸ ਨੂੰ ਦੁਨੀਆ ਪਹਿਲੀ ਵਾਰ ਦੇਖੇਗੀ।
ਇਹ ਵੀ ਪੜੋ - 'ਨੀਰਵ ਮੋਦੀ' ਨੂੰ ਲਿਆਂਦਾ ਜਾਵੇਗਾ ਭਾਰਤ, UK ਦੇ ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ
ਲੋਕਾਂ ਨੂੰ ਟੀਕੇ ਲਵਾਉਣ ਲਈ ਚੀਨ ਅਪਣਾ ਰਿਹੈ ਨਵੇਂ-ਨਵੇਂ ਫੰਡੇ, ਦੇ ਰਿਹੈ ਕੂਪਨ ਤੇ ਕਦੇ ਅੰਡੇ
NEXT STORY