ਕੋਲੰਬੋ (ਆਈ.ਏ.ਐੱਨ.ਐੱਸ.): ਬੰਗਾਲ ਦੀ ਖਾੜੀ ਵਿੱਚ ਅਤਿ ਗੰਭੀਰ ਚੱਕਰਵਾਤੀ ਤੂਫਾਨ ‘ਮੋਖਾ’ ਦੇ ਅਸਿੱਧੇ ਪ੍ਰਭਾਵ ਕਾਰਨ ਦੱਖਣੀ ਸ੍ਰੀਲੰਕਾ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ ਅਤੇ ਕਰੀਬ 2000 ਲੋਕ ਪ੍ਰਭਾਵਿਤ ਹੋਏ ਹਨ। ਆਫਤ ਪ੍ਰਬੰਧਨ ਕੇਂਦਰ (ਡੀ.ਐੱਮ.ਐੱਸ.) ਦੇ ਨਿਰਦੇਸ਼ਕ ਸੁਦੰਤਾ ਰਣਸਿੰਘੇ ਨੇ ਮੀਡੀਆ ਨੂੰ ਦੱਸਿਆ ਕਿ ''ਬਹੁਤ ਜ਼ਿਆਦਾ ਮੀਂਹ ਵਾਲੇ ਮੌਸਮ ਕਾਰਨ ਹੁਣ ਤੱਕ 425 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਹਨ ਅਤੇ 7 ਲੋਕ ਜ਼ਖਮੀ ਹੋਏ ਹਨ। ਡੀਐੱਮਸੀ ਘਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸੰਭਾਵਿਤ ਹੜ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।"
ਪੜ੍ਹੋ ਇਹ ਅਹਿਮ ਖ਼ਬਰ-50 ਸਾਲਾਂ ਬਾਅਦ ਆਸਟ੍ਰੇਲੀਆ ਦੇ ਤੱਟ 'ਤੇ ਮਿਲਿਆ ਮਾਲਵਾਹਕ ਜਹਾਜ਼ ਦਾ ਮਲਬਾ (ਤਸਵੀਰਾਂ)
ਇਸ ਦੌਰਾਨ ਸੰਭਾਵਿਤ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੀਲੰਕਾ ਨੇਵੀ (SLN) ਦੀਆਂ ਲਗਭਗ 30 ਰਾਹਤ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। SLN ਨੇ ਇੱਕ ਬਿਆਨ ਵਿੱਚ ਕਿਹਾ ਕਿ "ਨੇਵੀ ਨੇ ਦੱਖਣੀ ਸੂਬੇ ਦੇ ਗਾਲੇ ਅਤੇ ਮਤਾਰਾ ਜ਼ਿਲ੍ਹਿਆਂ ਵਿੱਚ ਰਾਹਤ ਟੀਮਾਂ ਭੇਜੀਆਂ ਹਨ ਕਿਉਂਕਿ ਨਦੀਆਂ ਦੇ ਓਵਰਫਲੋ ਕਾਰਨ ਹੜ੍ਹ ਆ ਗਏ ਹਨ। ਇਹ ਟੀਮਾਂ ਹੁਣ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰਨ ਲਈ ਤਿਆਰ ਹਨ,"। ਮੌਸਮ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਦੱਖਣੀ ਪ੍ਰਾਂਤ ਵਿੱਚ ਕੁਝ ਥਾਵਾਂ 'ਤੇ 100mm ਤੋਂ ਉਪਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਅਸਥਾਈ ਤੌਰ 'ਤੇ ਤੇਜ਼ ਹਵਾਵਾਂ ਅਤੇ ਗਰਜਾਂ ਦੇ ਦੌਰਾਨ ਬਿਜਲੀ ਡਿੱਗਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਢੁਕਵੀਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਸ਼ੀ ਸੁਨਕ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਬ੍ਰਿਟੇਨ 'ਚ ਕੀਤਾ ਸਵਾਗਤ
NEXT STORY