ਟੋਕੀਓ- ਟੋਕੀਓ ਦੇ ਦੱਖਣ 'ਚ ਸਥਿਤ ਟਾਪੂਆਂ 'ਤੇ ਵੀਰਵਾਰ ਨੂੰ ਆਏ ਇਕ ਚੱਕਰਵਾਤੀ ਤੂਫਾਨ ਕਾਰਨ ਮੋਹਲੇਧਾਮ ਮੀਂਹ ਪਿਆ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ। ਸਰਕਾਰ ਨੇ ਸਥਾਨਕ ਨਾਗਰਿਕਾਂ ਨੂੰ ਜ਼ਮੀਨ ਖਿਸਕਣ ਅਤੇ ਹੜ੍ਹ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਕਿਓਡੋ ਨਿਊਜ਼ ਏਜੰਸੀ ਅਨੁਸਾਰ, ਟੋਕੀਓ ਤੋਂ 280 ਕਿਲੋਮੀਟਰ ਦੱਖਣ 'ਚ ਸਥਿਤ ਇਜ਼ੂ ਟਾਪੂਆਂ ਦੇ ਕੁਝ ਹਿੱਸਿਆਂ 'ਚ ਰਿਕਾਰਡ ਪੱਧਰ 'ਤੇ ਮੀਂਹ ਦਰਜ ਕੀਤਾ ਗਿਆ ਹੈ।
ਮੀਂਹ ਅਤੇ ਚੱਕਰਵਾਤ ਕਾਰਨ ਸੈਂਕੜੇ ਲੋਕਾਂ ਨੇ ਰਾਹਤ ਕੰਪਲੈਕਸਾਂ 'ਚ ਸ਼ਰਨ ਲਈ ਹੈ। ਉੱਥੇ ਹੀ ਮੁੱਖ ਟਾਪੂ ਹੋਨਸ਼ੂ ਦੇ ਕਾਨੇਗਾਵਾ ਸੂਬੇ ਦੇ ਓਈਸੋ ਇਲਾਕੇ 'ਚ ਮੱਛੀ ਫੜਦੇ ਸਮੇਂ ਲਹਿਰਾਂ 'ਚ ਵਹਿ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਈਰਾਨ ਨੂੰ ਘੇਰਨ ਦੀ ਤਿਆਰੀ ਕਰ ਰਿਹੈ ਅਮਰੀਕਾ ? ਪਾਕਿਸਤਾਨ ਨਾਲ ਵਧਦੀ ਨਜ਼ਦੀਕੀ ਨੇ ਛੇੜੀ ਨਵੀਂ ਚਰਚਾ
NEXT STORY