ਪ੍ਰਾਗ (ਭਾਸ਼ਾ)— ਚੈੱਕ ਗਣਰਾਜ ਦੇ ਅਰਬਪਤੀ ਪ੍ਰਧਾਨ ਮੰਤਰੀ ਐਂਡਰੇਜ ਬਾਬਿਸ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ 20 ਲੱਖ ਯੂਰੋ ਦੀ ਈ.ਯੂ. ਧੋਖਾਧੜੀ ਵਿਚ ਕਥਿਤ ਭੂਮਿਕਾ ਲਈ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ ਤਾਂ ਉਹ ਅਸਤੀਫਾ ਨਹੀਂ ਦੇਣਗੇ। ਪੁਲਸ ਨੇ ਇਸ ਹਫਤੇ ਸਿਫਾਰਿਸ਼ ਕੀਤੀ ਸੀ ਕਿ ਬਾਬਿਸ 'ਤੇ ਇਸ ਮਾਮਲੇ ਨੂੰ ਲੈ ਕੇ ਮੁਕੱਦਮਾ ਚਲਾਇਆ ਜਾਵੇ।
ਬਾਬਿਸ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਹੋਰ ਲੋਕਾਂ ਨੂੰ ਇਸ ਮਾਮਲੇ ਵਿਚ 5-10 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। ਬਾਬਿਸ ਨੇ ਡੀ.ਐੱਨ.ਈ.ਐੱਸ. ਬ੍ਰਾਡਸ਼ੀਟ ਨੂੰ ਦੱਸਿਆ,''ਮੈਂ ਅਸਤੀਫਾ ਨਹੀਂ ਦੇਵਾਂਗਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਕਹਿੰਦਾ ਆਇਆ ਹਾਂ ਕਿ ਇਹ ਇਕ ਸਿਆਸੀ ਪ੍ਰਕਿਰਿਆ ਹੈ।'' ਫੋਬਰਸ ਨੇ 64 ਸਾਲਾ ਖੇਤੀ ਰਸਾਇਣ ਕਾਰੋਬਾਰੀ ਨੂੰ ਚੈੱਕ ਗਣਰਾਜ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦੀ ਸੂਚੀ ਵਿਚ ਸ਼ਾਮਿਲ ਕੀਤਾ ਸੀ। ਉਨ੍ਹਾਂ 'ਤੇ ਸਾਲ 2007 ਵਿਚ ਪ੍ਰਾਗ ਨੇੜੇ ਲਗਜ਼ਰੀ ਸਟੋਰਕ ਨੈਸਟ ਰਿਜ਼ੋਰਟ ਅਤੇ ਫਾਰਮ ਬਣਾਉਣ ਲਈ ਈ.ਯੂ. ਦੇ ਫੰਡ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ
ਭਾਰਤੀ ਮੂਲ ਦੇ ਡਾਕਟਰ 'ਤੇ ਅਮਰੀਕਾ ਵਿਚ ਲੱਗਾ ਧੋਖਾਧੜੀ ਦਾ ਦੋਸ਼
NEXT STORY