ਬੀਜਿੰਗ- ਚੀਨ ਵਿਚ ਫੈਲੇ ਕੋਰੋਨਾਵਾਇਰਸ ਦਾ ਕਹਿਰ ਹੁਣ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਇਸ ਨੇ ਦੁਨੀਆ ਦੇ ਹੋਰਾਂ ਦੇਸ਼ਾਂ ਵਿਚ ਪੈਰ ਪਸਾਰ ਲਏ ਹਨ। ਹੋਰਾਂ ਦੇਸ਼ਾਂ ਵਿਚ ਵੀ ਕੋਰੋਨਾਵਾਇਰਸ ਕਾਰਨ ਮੌਤਾਂ ਦੀਆਂ ਖਬਰਾਂ ਆ ਰਹੀਆਂ ਹਨ। ਦੂਜੇ ਪਾਸੇ ਕਈ ਦੇਸ਼ ਚੀਨ ਨੂੰ ਰਾਹਤ ਸਮੱਗਰੀ ਤੇ ਮੈਡੀਕਲ ਉਪਕਰਨ ਮੁਹੱਈਆ ਕਰਵਾ ਰਹੇ ਹਨ। ਚੈਕ ਗਣਰਾਜ ਵਲੋਂ ਇਕ ਹਵਾਈ ਜਹਾਜ਼ ਰਾਹੀਂ 5 ਟਨ ਮੈਡੀਕਲ ਉਪਕਰਨ ਚੀਨ ਪਹੁੰਚਾਏ ਗਏ ਹਨ।
ਇਸ ਰਾਹਤ ਸਮੱਗਰੀ ਵਿਚ 43 ਹਜ਼ਾਰ ਮਾਸਕ, 6800 ਸੁਰੱਖਿਆ ਸੂਟ ਸ਼ਾਮਲ ਹਨ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਇਹ ਸਮੱਗਰੀ ਚੀਨ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਕੁਝ ਹੋਰ ਦੇਸ਼ਾਂ ਨੇ ਵੱਡੇ ਪੈਮਾਨੇ 'ਤੇ ਚੀਨ ਨੂੰ ਇਸ ਤਰ੍ਹਾਂ ਨਾਲ ਮਾਸਕ ਤੇ ਹੋਰ ਸਮਾਨ ਮੁਹੱਈਆ ਕਰਵਾਇਆ ਹੈ, ਜਿਸ ਨਾਲ ਚੀਨ ਜਲਦੀ ਤੋਂ ਜਲਦੀ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕਰ ਸਕੇ ਤੇ ਉਸ ਦੇ ਕੋਲ ਸੰਸਾਧਨਾਂ ਦੀ ਘਾਟ ਨਾ ਹੋਵੇ। ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 3 ਹਜ਼ਾਰ ਪਾਰ ਕਰ ਗਈ ਹੈ ਜਦਕਿ ਇਨਫੈਕਟਡ ਲੋਕਾਂ ਦੀ ਗਿਣਤੀ 89 ਹਜ਼ਾਰ ਪਾਰ ਕਰ ਗਈ ਹੈ। ਹੁਣ ਤੱਕ ਇਹ ਵਾਇਰਸ 70 ਤੋਂ ਵਧੇਰੇ ਦੇਸ਼ਾਂ ਵਿਚ ਮਾਮਲੇ ਸਾਹਮਣੇ ਆ ਚੁੱਕੇ ਹਨ।
ਚੀਨ ਵਿਚ ਨਵੇਂ ਮਾਮਲਿਆਂ ਵਿਚ ਗਿਰਾਵਟ
ਚੀਨ 'ਚ ਬੀਤੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਮੌਤ ਦਰ ਘੱਟ ਗਈ ਹੈ ਪਰ ਬਾਕੀ ਦੇਸ਼ਾਂ 'ਚ ਇਸ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਚੀਨ 'ਚ ਹੋਈ ਮੌਤ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨਾਲ ਜੁੜੇ ਹਨ। ਇਨਫੈਕਸ਼ਨ ਦੇ ਮਾਮਲਿਆਂ ਵਿਚ ਗਿਰਾਵਟ ਆਉਣ ਤੋਂ ਬਾਅਦ 16 ਅਸਥਾਈ ਹਸਪਤਾਲਾਂ ਵਿਚੋਂ ਵੁਹਾਨ ਦੇ ਪਹਿਲੇ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀ ਫੇਂਗ ਨੇ ਕਿਹਾ ਕਿ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।
ਕੋਰੋਨਾ ਤੋਂ ਬਾਅਦ ਰਹੱਸਮਈ ਬੀਮਾਰੀ ਦੀ ਦਹਿਸ਼ਤ, ਇੰਝ ਮਰ ਰਹੇ ਹਨ ਲੋਕ
NEXT STORY