ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨਾ ਸਿਰਫ ਇਕ ਬਿਹਤਰ ਰਾਸ਼ਟਰਪਤੀ ਦੇ ਤੌਰ ਉੱਤੇ ਸਗੋਂ ਇਕ ਬਿਹਤਰ ਪਿਤਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਆਪਣੀਆਂ ਧੀਆਂ ਲਈ ਉਹ ਹਮੇਸ਼ਾ ਸਟੈਂਡ ਲੈਂਦੇ ਦਿਸੇ ਹਨ। ਉਥੇ ਹੀ ਇਸ ਵਾਰ ਬਰਾਕ ਓਬਾਮਾ ਦੀ ਇਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਗੱਲ ਸਾਹਮਣੇ ਆਈ। ਬਰਾਕ ਓਬਾਮਾ ਨੇ ਸ਼ੇਅਰ ਕੀਤਾ ਕਿ ਉਹ ਆਪਣੀ ਧੀ ਮਾਲੀਆ ਨੂੰ ਹਾਰਵਡ ਦੇ ਦਰਵਾਜ਼ੇ ਉੱਤੇ ਛੱਡਦੇ ਹੋਏ ਕਾਫੀ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਆਏ ਸਨ।
ਬੀਊ ਬਿਡੇਨ ਫਾਊਂਡੇਸ਼ਨ ਦੇ ਪ੍ਰੋਗਰਾਮ ਵਿਚ ਬੋਲਦੇ ਹੋਏ ਬਰਾਕ ਓਬਾਮਾ ਨੇ ਦੱਸਿਆ ਕਿ ਜਿਨ੍ਹਾਂ ਦੀਆਂ ਧੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਾਫ਼ੀ ਜਲਦੀ ਵੱਡੀਆਂ ਹੋ ਜਾਂਦੀਆਂ ਹਨ। ਮੈਂ ਜੋਈ ਅਤੇ ਜਿਲ ਬਿਡੇਨ ਨੂੰ ਦੱਸ ਰਿਹਾ ਸੀ ਕਿ ਜਦੋਂ ਮੈਂ ਮਾਲੀਆ ਨੂੰ ਕਾਲਜ ਛੱਡਿਆ ਤਾਂ ਅਜਿਹਾ ਲੱਗਾ ਕਿ ਮੈਂ ਓਪਨ ਹਾਰਟ ਸਰਜਰੀ ਕਰਵਾ ਰਿਹਾ ਹਾਂ ਅਤੇ ਮੈਂ ਇਸ ਗੱਲ ਲਈ ਪ੍ਰਾਊਡ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਦੇ ਸਾਹਮਣੇ ਰੋਇਆ ਨਹੀਂ। ਹਾਲਾਂਕਿ ਉਸ ਨੂੰ ਛੱਡ ਕੇ ਵਾਪਸ ਆਉਂਦੇ ਸਮੇਂ ਮੈਂ ਆਪਣੇ ਹੰਝੂ ਨਹੀਂ ਰੋਕ ਸਕਿਆ।
ਬਰਾਕ ਓਬਾਮਾ ਇਥੇ ਹੀ ਨਹੀਂ ਰੁੱਕੇ, ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਮਰਦੇ ਦਮ ਤੱਕ ਯਾਦ ਰੱਖਣਗੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਚਾਹੇ ਹੀ ਅਸੀਂ ਕਾਫ਼ੀ ਕੁੱਝ ਹਾਸਲ ਕੀਤਾ ਹੈ ਪਰ ਜੀਵਨ ਦੇ ਅੰਤਮ ਦਿਨਾਂ ਵਿਚ ਉਹੀ ਗੱਲਾਂ ਯਾਦ ਰਹਿ ਪਾਉਂਦੀਆਂ ਹਨ, ਜਿਨ੍ਹਾਂ ਵਿਚ ਬੱਚਿਆਂ ਦੀਆਂ ਖੁਸ਼ੀਆਂ ਸ਼ਾਮਲ ਹੁੰਦੀਆਂ ਹਨ।
ਦੋਵੇਂ ਹੀ ਧੀਆਂ ਨੂੰ ਕਰਦੇ ਹਨ ਬਹੁਤ ਪਿਆਰ
ਤੁਹਾਨੂੰ ਦੱਸ ਦਈਏ ਕਿ ਬਰਾਕ ਅਤੇ ਮਿਸ਼ੇਲ ਓਬਾਮਾ ਆਪਣੀ ਦੋਵਾਂ ਧੀਆਂ ਨਾਲ ਬਹੁਤ ਪਿਆਰ ਕਰਦੇ ਹਨ। ਦੱਸਣਯੋਗ ਹੈ ਕਿ ਜਿੱਥੇ ਮਾਲੀਆ ਨੇ ਹਾਰਵਡ ਵਿਚ ਦਾਖਿਲਾ ਲਿਆ ਹੈ, ਉਥੇ ਹੀ ਸਾਸ਼ਾ ਅਜੇ ਹਾਈ ਸਕੂਲ ਵਿਚ ਹੈ। ਸਾਸ਼ਾ ਉਸ ਸਮੇਂ ਖਬਰਾਂ ਵਿਚ ਆਈ ਸੀ ਜਦੋਂ ਉਸ ਨੂੰ ਇਕ ਰੈਸਟਰੋਰੈਂਟ ਵਿਚ ਕੰਮ ਕਰਦੇ ਹੋਏ ਦੇਖਿਆ ਗਿਆ ਸੀ। ਓਬਾਮਾ ਨੇ ਵਿਦਾਈ ਭਾਸ਼ਣ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਸਾਸ਼ਾ ਅਤੇ ਮਾਲੀਆ ਦੇ ਪਿਤਾ ਹੋਣ ਉੱਤੇ ਮਾਣ ਹੈ।
ਇਟਲੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਇਆ ਗਿਆ
NEXT STORY