ਵਾਸ਼ਿੰਗਟਨ (ਬਿਊਰੋ): ਦੁਨੀਆ ਵਿਚ ਜ਼ਿਆਦਾਤਰ ਲੋਕ ਕੋਈ ਨਾ ਕੋਈ ਰਿਕਾਰਡ ਬਣਾਉਣਾ ਚਾਹੁੰਦੇ ਹਨ। ਵਿਸ਼ਵ ਰਿਕਾਰਡ ਬਣਾਉਣ ਲਈ ਲੋਕ ਕਈ ਵਾਰ ਅਜਿਹੀਆਂ ਚੀਜ਼ਾਂ ਦੀ ਚੋਣ ਕਰਦੇ ਹਨ ਜਿਹਨਾਂ ਦੇ ਬਾਰੇ ਵਿਚ ਸੁਣ ਕੇ ਹੀ ਤੁਹਾਨੂੰ ਹੈਰਾਨੀ ਹੋਵੇਗੀ। ਡੇਵਿਡ ਰਸ਼ ਨਾਮ ਦੇ ਸ਼ਖਸ ਨੇ ਆਪਣੇ ਮੂੰਹ ਨਾਲ ਟੇਬਲ ਟੇਨਿਸ ਦੀ ਗੇਂਦ ਨੂੰ ਬਿਨਾਂ ਜ਼ਮੀਨ 'ਤੇ ਸੁੱਟੇ ਸਿਰਫ 30 ਸੈਕੰਡ ਵਿਚ 43 ਵਾਰ ਕੰਧ ਨਾਲ ਟਕਰਾਇਆ। ਭਾਵੇਂਕਿ ਰਸ਼ ਦਾ ਇਹ ਕੋਈ ਪਹਿਲਾ ਰਿਕਾਰਡ ਨਹੀਂ ਹੈ। ਉਹ ਕਰੀਬ 150 ਤੋਂ ਵਧੇਰੇ ਗਿਨੀਜ਼ ਰਿਕਾਰਡ ਬਣਾ ਚੁੱਕੇ ਹਨ।
ਉਹਨਾਂ ਨੇ ਅਜਿਹਾ ਲੌਜੀਕਲ ਸਿੱਖਿਆ ਨੂੰ ਵਧਾਵਾ ਦੇਣ ਦੇ ਲਈ ਕੀਤਾ ਹੈ। ਇਸ ਦੇ ਲਈ ਰਸ਼ ਨੇ ਇਕ ਸਾਲ ਤੱਕ ਅਭਿਆਸ ਕੀਤਾ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਬ੍ਰਿਟੇਨ ਦੇ ਰੇ ਰੇਨਾਲਡਜ਼ ਦੇ ਨਾਮ ਸੀ, ਜਿਹਨਾਂ ਨੇ 30 ਸੈਕੰਡ ਵਿਚ 34 ਵਾਰ ਗੇਂਦ ਨੂੰ ਕੰਧ ਨਾਲ ਟਕਰਾਇਆ ਸੀ। ਅਜਿਹਾ ਨਹੀਂ ਹੈ ਕਿ ਇਹ ਆਪਣੇ ਆਪ ਵਿਚ ਵਿਲੱਖਣ ਵਿਸ਼ਵ ਰਿਕਾਰਡ ਹੈ। ਇਸੇ ਤਰ੍ਹਾਂ ਦੇ ਕਈ ਹੋਰ ਖੇਤਰਾਂ ਵਿਚ ਵੀ ਲੋਕਾਂ ਨੇ ਵਿਸ਼ਵ ਰਿਕਾਰਡ ਬਣਾਏ ਹਨ। ਜੈਪੁਰ ਦੇ ਵਸਨੀਕ ਰਾਮ ਸਿੰਘ ਚੌਹਾਨ (58) ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੁੱਛਾਂ ਹੋਣ ਦਾ ਰਿਕਾਰਡ ਬਣਾਇਆ ਹੈ। ਉਹਨਾਂ ਦੀਆਂ ਮੁੱਛਾਂ ਦੀ ਲੰਬਾਈ 14 ਫੁੱਟ ਹੈ। ਇਸੇ ਤਰ੍ਹਾਂ ਹੈਦਰਾਬਾਦ ਦੇ ਖੁਰਸ਼ੀਦ ਹੁਸੈਨ ਨੇ ਨੱਕ ਨਾਲ ਸਭ ਤੋਂ ਤੇਜ਼ ਟਾਈਪਿੰਗ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਖੁਰਸ਼ੀਦ ਨੇ 47 ਸੈਕੰਡ ਵਿਚ 103 ਸ਼ਬਦ ਟਾਈਪ ਕੀਤੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਰੋਸ ਜਤਾਉਣ ਮਗਰੋਂ ਕਤਰ ਨੇ ਯਾਤਰੀ ਬੀਬੀਆਂ ਦੇ ਕੱਪੜੇ ਲੁਹਾ ਕੇ ਜਾਂਚ 'ਤੇ ਮੰਗੀ ਮੁਆਫੀ
ਜਾਣੋ ਗਿਨੀਜ਼ ਵਰਲਡ ਰਿਕਾਰਡ ਦੇ ਬਾਰੇ 'ਚ
ਗਿਨੀਜ਼ ਵਰਲਡ ਰਿਕਾਰਡ ਦੀ ਸ਼ੁਰੂਆਤ 1958 ਵਿਚ ਹੋਈ ਸੀ। ਇਹ ਵਿਸ਼ਵ ਰਿਕਾਰਡ ਸਾਲ 1998 ਤੱਕ 'ਦੀ ਗਿਨੀਜ਼ ਬੁੱਕ ਆਫ ਰਿਕਾਰਡ' ਦੇ ਨਾਮ ਨਾਲ ਚੱਲਿਆ ਅਤੇ ਇਸ ਦੇ ਬਾਅਦ 'ਦੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਹੋ ਗਿਆ। ਇਹ ਇਕ ਤਰ੍ਹਾਂ ਦੀ ਰਿਕਾਰਡ ਬੁੱਕ ਹੈ, ਜਿਸ ਨੂੰ ਹਰੇਕ ਸਾਲ ਰੀਨਿਊ ਕੀਤਾ ਜਾਂਦਾ ਹੈ ਅਤੇ ਇਸ ਵਿਚ ਨਵੇਂ ਵਿਸ਼ਵ ਰਿਕਾਰਡ ਸ਼ਾਮਲ ਕੀਤੇ ਜਾਂਦੇ ਹਨ। ਇਹ ਕਿਤਾਬ ਹੁਣ ਖੁਦ ਇਕ ਵਿਸ਼ਵ ਰਿਕਾਰਡ ਬਣਾ ਚੁੱਕੀ ਹੈ। ਇਸ ਕਿਤਾਬ ਨੇ 'ਬੈਸਟ ਸੇਲਿੰਗ ਕਾਪੀਰਾਈਟਿਡ ਬੁੱਕ ਆਫ ਆਲ ਟਾਈਮ' ਦਾ ਖਿਤਾਬ ਹਾਸਲ ਕੀਤਾ ਹੈ। ਇਹ ਕਿਤਾਬ ਵਿਸ਼ਵ ਭਰ ਦੇ 100 ਦੇਸ਼ਾਂ ਵਿਚ 23 ਵਿਭਿੰਨ ਭਾਸ਼ਾਵਾਂ ਵਿਚ ਪਿਛਲੇ 63 ਸਾਲਾਂ ਤੋਂ ਪ੍ਰਕਾਸ਼ਿਤ ਹੁੰਦੀ ਰਹੀ ਹੈ। ਇਸ ਦੇ ਅੰਤਰਰਾਸ਼ਟਰੀ ਫ੍ਰੈਚਾਇਜੀ ਨੇ ਹੁਣ ਇਸ ਦੇ ਨਾਮ ਤੋਂ ਮਿਊਜ਼ੀਅਮ ਅਤੇ ਟੀਵੀ ਚੈਨਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਅਮਰੀਕਾ : 5ਵੀਂ ਵਾਰ ਬੀਬੀ ਨੂੰ ਮਿਲਿਆ ਸੁਪਰੀਮ ਕੋਰਟ ਦੀ ਜੱਜ ਬਣਨ ਦਾ ਮਾਣ
NEXT STORY