ਕੈਨਬਰਾ- ਆਸਟਰੇਲੀਆ ਵਿਚ ਕੋਵਿਡ-19 ਨਾਲ ਇਨਫੈਕਟਡ ਇਕ ਹੋਰ ਮਹਿਲਾ ਦੀ ਮੌਤ ਦੇ ਨਾਲ ਹੀ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਚੀ 8 'ਤੇ ਪਹੁੰਚ ਗਈ ਹੈ। ਮਹਿਲਾ ਇਕ ਕਰੂਜ਼ ਸ਼ਿਪ 'ਤੇ ਇਨਫੈਕਸ਼ਨ ਦੀ ਲਪੇਟ ਵਿਚ ਆਈ ਸੀ। ਇਸ ਦੀ ਜਾਣਕਾਰੀ ਆਸਟਰੇਲੀਆ ਦੇ ਸਿਹਤ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 70 ਸਾਲਾ ਇਸ ਮਹਿਲਾ ਦੀ ਮੌਤ ਮੰਗਲਵਾਰ ਨੂੰ ਸਿਡਨੀ ਦੇ ਇਕ ਹਸਪਤਾਲ ਵਿਚ ਹੋਈ ਹੈ। ਰੂਬੀ ਪ੍ਰਿੰਸਸ 'ਤੇ ਸਵਾਰ ਲੋਕਾਂ ਵਿਚੋਂ ਜਿਹਨਾਂ ਤਿੰਨ ਲੋਕਾਂ ਵਿਚ ਸ਼ੁਰੂਆਤ ਵਿਚ ਪੁਸ਼ਟੀ ਹੋਈ ਸੀ, ਉਹਨਾਂ ਵਿਚ ਇਹ ਮਹਿਲਾ ਵੀ ਸ਼ਾਮਲ ਸੀ। ਉਸ ਨੂੰ ਵੀਰਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਤੱਕ ਰੂਬੀ ਪ੍ਰਿੰਸਸ 'ਤੇ ਸਵਾਰ 133 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ। ਮੰਨਿਆ ਗਿਆ ਸੀ ਕਿ ਜਹਾਜ਼ 'ਤੇ ਸਵਾਰ ਲੋਕਾਂ ਨੂੰ ਜੋਖਿਮ ਘੱਟ ਹੈ, ਇਸ ਲਈ 2,700 ਯਾਤਰੀਆਂ ਨੂੰ ਆਈਸੋਲੇਸ਼ਨ ਦਾ ਨਿਰਦੇਸ਼ ਦਿੱਤੇ ਬਿਨਾਂ ਘਰ ਜਾਣ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਵਾਇਰਸ ਦੇ ਦੁਨੀਆ ਭਰ ਵਿਚ 3.5 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਹਨਾਂ ਵਿਚੋਂ 16 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਆਸਟਰੇਲੀਆ ਵਿਚ 1900 ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ ਹਨ ਤੇ ਇਹਨਾਂ ਵਿਚੋਂ 8 ਲੋਕਾਂ ਦੀ ਮੌਤ ਹੋਈ ਹੈ।
ਦੱਖਣੀ ਕੋਰੀਆ 'ਚ ਕੋਰੋਨਾ ਦੇ 76 ਨਵੇਂ ਮਾਮਲੇ, 9,037 ਪਹੁੰਚਿਆ ਅੰਕੜਾ
NEXT STORY