ਅੰਕਾਰਾ (ਏਜੰਸੀ) : ਦੱਖਣੀ-ਪੂਰਬੀ ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ 7.8 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਸਬੰਧਤ ਘਟਨਾਵਾਂ ਵਿੱਚ 1300 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਅਤੇ 6,530 ਤੋਂ ਵੱਧ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਤੁਰਕੀ ਵਿਚ ਘੱਟੋ-ਘੱਟ 912 ਲੋਕਾਂ ਦੀ ਮੌਤ ਹੋ ਗਈ ਜਦਕਿ ਜ਼ਖਮੀਆਂ ਦੀ ਗਿਣਤੀ ਵੱਧ ਕੇ 5,389 ਹੋ ਗਈ। ਬੀਬੀਸੀ ਦੀ ਰਿਪੋਰਟ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਟੇਸ ਨੇ ਕਿਹਾ ਕਿ 10 ਪ੍ਰਭਾਵਿਤ ਸੂਬਿਆਂ ਵਿਚ 1,700 ਇਮਾਰਤਾਂ ਢਹਿ ਗਈਆਂ ਅਤੇ ਘੱਟੋ-ਘੱਟ 2,300 ਲੋਕ ਜ਼ਖਮੀ ਹੋਏ ਹਨ। ਦੱਖਣੀ-ਪੂਰਬੀ ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਤੜਕੇ 7.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਲੱਭ ਰਹੇ ਹਨ।
ਇਹ ਵੀ ਪੜ੍ਹੋ: ਗਲੋਬਲ ਅਪਰੂਵਲ ਰੇਟਿੰਗ: PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 'ਚੋਂ ਬਾਈਡੇਨ ਤੇ ਸੁਨਕ ਬਾਹਰ
ਅੰਸ਼ਕ ਤੌਰ 'ਤੇ ਢਹਿ-ਢੇਰੀ ਇਮਾਰਤਾਂ ਦੇ ਅੰਦਰ ਫਸੇ ਲੋਕ ਅਤੇ ਸੜਕਾਂ 'ਤੇ ਲੋਕ ਮਦਦ ਲਈ ਚੀਕਦੇ ਦੇਖੇ ਗਏ। ਭੂਚਾਲ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਅਨਟੇਪ ਸ਼ਹਿਰ ਦੇ ਉੱਤਰ ਵਿੱਚ ਸੀ। ਅਟਮੇਹ ਕਸਬੇ ਦੇ ਇੱਕ ਡਾਕਟਰ ਮੁਹਿਬ ਕੱਦੌਰ ਨੇ ਐਸੋਸੀਏਟਡ ਪ੍ਰੈਸ ਨੂੰ ਫੋਨ ਦੁਆਰਾ ਦੱਸਿਆ ਕਿ "ਸਾਨੂੰ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਡਰ ਹੈ। ਅਸੀਂ ਬਹੁਤ ਦਬਾਅ ਹੇਠ ਹਾਂ।” ਭੂਚਾਲ ਤੋਂ ਬਾਅਦ ਲਗਭਗ 20 ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ 6.6 ਤੀਬਰਤਾ ਦਾ ਸੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਟਵੀਟ ਕੀਤਾ ਕਿ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ "ਖੋਜ ਅਤੇ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਅਸੀਂ ਮਿਲ ਕੇ ਇਸ ਤਬਾਹੀ ਵਿੱਚੋਂ ਬਾਹਰ ਆਵਾਂਗੇ।"
ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਬਾਲਗ ਆਪਣੇ ਕੋਲ ਰੱਖ ਸਕਣਗੇ ਕੋਕੀਨ ਤੇ ਹੈਰੋਈਨ, ਨਹੀਂ ਹੋਵੇਗੀ ਗ੍ਰਿਫ਼ਤਾਰੀ
ਲਵੀਨੀਓ (ਇਟਲੀ) 'ਚ ਸ਼ਰਧਾ ਨਾਲ ਮਨਾਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ
NEXT STORY