ਲੰਡਨ (ਰਾਜਵੀਰ ਸਮਰਾ)— ਪੰਜਾਬ ਵਿਚ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਜਿੱਥੇ ਨਸ਼ਿਆਂ ਨੂੰ ਰੋਕਣ ਲਈ ਲੋੜੀਂਦੇ ਸਖਤ ਕਦਮ ਨਹੀਂ ਚੁੱਕੇ ਹਨ। ਪਰ ਉੱਥੇ ਕੈਪਟਨ ਸਰਕਾਰ ਨੇ ਨਸ਼ਿਆਂ ਦੇ ਵਹਿੰਦੇ ਦਰਿਆ ਨੂੰ ਰੋਕਣ ਲਈ ਸਖਤ ਤੇ ਅਹਿਮ ਫੈਸਲੇ ਲਏ ਹਨ। ਇਹ ਸ਼ਬਦ ਇੰਡੀਆ ਓਵਰਸੀਜ ਕਾਂਗਰਸ ਲੰਡਨ, ਯੂ.ਕੇ. ਦੇ ਪ੍ਰਧਾਨ ਜੋਗਾ ਸਿੰਘ ਢਡਵਾੜ ਨੇ ਆਖੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰੀਆਂ ਅਤੇ ਗੈਂਗਸਟਰਾਂ ਨੂੰ ਜੇਲਾਂ ਵਿਚ ਬੰਦ ਕਰ ਕੇ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਅਮਨ-ਸ਼ਾਂਤੀ ਵਾਲਾ ਮਾਹੌਲ ਸਿਰਜਿਆ ਹੈ। ਜਦਕਿ ਗਠਜੋੜ ਦੀ ਸਰਕਾਰ ਵੇਲੇ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਸੀ। ਜਿਸ ਕਰ ਕੇ ਲੋਕ ਸਹਿਮੇ ਹੋਏ ਮਾਹੌਲ ਵਿਚ ਡਰ-ਡਰ ਕੇ ਜ਼ਿੰਦਗੀ ਜਿਉੂ ਰਹੇ ਸਨ।
ਅਕਾਲੀ ਦੱਲ ਵੱਲੋਂ ਕੈਪਟਨ ਸਰਕਾਰ ਵਿਰੁੱਧ ਮਹਿੰਗਾਈ ਦੇ ਮੁੱਦੇ 'ਤੇ ਕੀਤੇ ਜਾ ਰਹੇ ਰੋਸ ਵਿਖਾਵਿਆਂ ਨੂੰ ਸਿਰਫ ਡਰਾਮੇਬਾਜ਼ੀ ਦੱਸਦਿਆਂ ਜੋਗਾ ਸਿੰਘ ਢਡਵਾੜ ਨੇ ਕਿਹਾ ਕਿ ਅਕਾਲੀਆਂ ਅਤੇ ਭਾਜਪਾਈਆਂ ਨੂੰ ਮਹਿੰਗਾਈ ਦੇ ਮੁੱਦੇ 'ਤੇ ਕਾਂਗਰਸ ਸਰਕਾਰ ਵਿਰੁੱਧ ਨਹੀਂ ਸਗੋਂ ਪੈਟਰੋਲ ਤੇ ਡੀਜ਼ਲ ਦੀਆਂ ਵਧਾਈਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਗਟਾਵਾ ਕਰਨੇ ਚਾਹੀਦੇ ਹਨ ਕਿਉਂਕਿ ਮਹਿੰਗਾਈ ਦੀ ਮੂਲ ਜੜ੍ਹ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਹਨ। ਜਿਨ੍ਹਾਂ ਵਿਰੁੱਧ ਕਾਂਗਰਸ ਪਾਰਟੀ ਪਿੰਡ ਪੱਧਰ 'ਤੇ ਰੋਜ਼ ਧਰਨੇ ਤੇ ਰੋਸ ਪ੍ਰਗਟਾਵੇ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਯੂਥ ਆਗੂ ਹਰਵੰਤ ਸਿੰਘ, ਰਣਜੀਤ ਸਿੰਘ ਵੜੈਚ, ਹਰਪਾਲ ਸਿੰਘ ਬੀਰ, ਬਿਕਰਮਜੀਤ ਸਿੰਘ ਬੋਪਾਰਾਏ, ਪ੍ਰੀਤਮ ਸਿੰਘ ਬੱਲ, ਗੋਗੀ ਭੰਡਾਲਾ, ਪ੍ਰੀਤਮ ਸਿੰਘ ਗਰੇਵਾਲ, ਅਮਰਜੀਤ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਵਿਚ ਖਜਾਨੇ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਵਿਗੜੀ ਸਥਿਤੀ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਕੈਪਟਨ ਸਰਕਾਰ ਨੇ ਜਨਤਾ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ ਲਈ ਜੋ ਕਾਰਜਕਾਰੀ ਵਿਖਾਈ ਹੈ ਉਸ ਤੋਂ ਹਰ ਵਰਗ ਦੇ ਲੋਕ ਸੰਤੁਸ਼ਟ ਅਤੇ ਖੁਸ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣਗੇ।
ਇੰਗਲੈਂਡ : ਜੰਗਲਾਂ 'ਚ ਅੱਗ ਲੱਗਣ ਤੋਂ ਬਾਅਦ ਦਰਜਨਾਂ ਘਰ ਕਰਵਾਏ ਗਏ ਖਾਲੀ
NEXT STORY