ਵਾਸ਼ਿੰਗਟਨ- ਅਮਰੀਕਾ ਵਿਚ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦੇ ਹੀ ਇਕ ਦੇ ਬਾਅਦ ਇਕ ਸਖ਼ਤ ਫ਼ੈਸਲੇ ਲਾਗੂ ਕੀਤੇ ਹਨ। ਇਸ ਦੇ ਨਾਲ ਹੀ ਟਰੰਪ ਸ਼ਾਸਨ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ। ਡੀ.ਈ.ਆਈ (ਡਾਈਵਰਸਿਟੀ, ਇਕੁਇਟੀ ਐਂਡ ਇਨਕਲੂਜ਼ਨ) ਪ੍ਰੋਗਰਾਮ ਨੂੰ ਰੋਕਣ ਦੇ ਹੁਕਮ ਕਾਰਨ ਇੱਕ ਲੱਖ ਭਾਰਤੀਆਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ DEI ਭਰਤੀਆਂ 'ਤੇ ਰੋਕ ਲਗਾ ਕੇ ਡੀ.ਈ.ਆਈ ਦੇ ਸਾਰੇ ਕਰਮਚਾਰੀਆਂ ਨੂੰ 31 ਜਨਵਰੀ ਤੱਕ ਪੇਡ ਲੀਵ 'ਤੇ ਭੇਜ ਦਿੱਤਾ ਹੈ। ਰਾਜਾਂ ਵਿੱਚ ਡੀ.ਈ.ਆਈ ਦਫ਼ਤਰਾਂ ਨੂੰ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। 1 ਫਰਵਰੀ ਨੂੰ ਡੀ.ਈ.ਆਈ ਕਰਮਚਾਰੀਆਂ ਦੇ ਭਵਿੱਖ ਬਾਰੇ ਫ਼ੈਸਲਾ ਲਿਆ ਜਾਵੇਗਾ। ਸਾਰੇ ਸੰਘੀ ਦਫਤਰਾਂ ਤੋਂ ਡੀ.ਈ.ਆਈ ਬਾਰੇ ਰਿਪੋਰਟ ਮੰਗੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਕੁੱਲ 32 ਲੱਖ ਸੰਘੀ ਕਰਮਚਾਰੀ ਹਨ। ਇਨ੍ਹਾਂ ਵਿੱਚੋਂ 8 ਲੱਖ ਕਰਮਚਾਰੀ ਡੀ.ਈ.ਆਈ ਪ੍ਰੋਗਰਾਮ ਤਹਿਤ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਦੇ ਕਰੀਬ ਭਾਰਤੀ ਹਨ। ਇਸ ਵਿੱਚ ਅਮਰੀਕੀ ਨਾਗਰਿਕਤਾ ਰੱਖਣ ਵਾਲੇ ਅਤੇ ਵਰਕ ਵੀਜ਼ਾ ਜਿਵੇਂ ਕਿ H-1B ਵੀਜ਼ਾ 'ਤੇ ਕੰਮ ਕਰਨ ਵਾਲੇ ਸ਼ਾਮਲ ਹਨ। ਪਾਰਟ ਟਾਈਮ ਨੌਕਰੀ ਕਰਨ ਵਾਲੇ ਭਾਰਤੀ ਵਿਦਿਆਰਥੀ ਸ਼ਾਮਲ ਨਹੀਂ ਹਨ।
ਜਾਣੋ DEI ਬਾਰੇ... ਇਹ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ
ਰੋਜ਼ਗਾਰ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ 1960 ਤੋਂ ਅਮਰੀਕਾ ਵਿੱਚ ਡੀ.ਈ.ਆਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਹ ਉਦੋਂ ਦੇ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਅਤੇ ਮਾਰਟਿਨ ਲੂਥਰ ਕਿੰਗ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ।
ਇੰਝ ਕਰਦਾ ਹੈ ਕੰਮ: ਸੰਘੀ ਅਤੇ ਰਾਜ ਸਰਕਾਰਾਂ ਧਾਰਮਿਕ ਅਤੇ ਨਸਲੀ ਘੱਟ-ਗਿਣਤੀਆਂ ਨੂੰ ਨਿਯੁਕਤ ਕਰਦੀਆਂ ਹਨ। ਔਰਤਾਂ, ਦਿਵਿਆਂਗਾੰ ਅਤੇ ਥਰਡ ਜੈਂਡਰ ਦੇ ਲੋਕਾਂ ਨੂੰ ਵੀ ਇਸ ਰਾਹੀਂ ਨੌਕਰੀ ਮਿਲਦੀ ਹੈ। ਸਾਰੇ ਸਰਕਾਰੀ ਵਿਭਾਗਾਂ ਵਿੱਚ ਇੱਕ ਨਿਸ਼ਚਿਤ ਕੋਟਾ ਹੁੰਦਾ ਹੈ। ਅਮਰੀਕਾ ਦਾ DEI ਪ੍ਰੋਗਰਾਮ ਭਾਰਤ ਵਿੱਚ ਵੱਖ-ਵੱਖ ਖੇਤਰਾਂ ਵਿੱਚ ਲਾਗੂ ਕੀਤਾ ਗਿਆ ਹੈ। ਇਸ ਨੂੰ ਲਾਗੂ ਰਿਜ਼ਰਵੇਸ਼ਨ ਪ੍ਰਣਾਲੀ ਦੇ ਬਰਾਬਰ ਕਿਹਾ ਜਾ ਸਕਦਾ ਹੈ। ਅਮਰੀਕਾ ਵਿੱਚ, ਪ੍ਰਾਈਵੇਟ ਸੈਕਟਰ ਲਈ ਵੀ ਡੀ.ਈ.ਆਈ ਪ੍ਰੋਗਰਾਮ ਵਿੱਚ ਨੌਕਰੀਆਂ ਪ੍ਰਦਾਨ ਕਰਨਾ ਲਾਜ਼ਮੀ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਨੂੰ ਝਟਕਾ, ਕੈਪੀਟਲ ਹਿੱਲ ਦੇ ਦੰਗਾਕਾਰੀਆਂ ਨੇ ਮੁਆਫ਼ੀ ਲੈਣ ਤੋਂ ਕੀਤਾ ਇਨਕਾਰ
Meta-Amazon ਨੇ ਕੀਤਾ ਬੰਦ : Meta, Boeing, Amazon, Walmart, Target, Ford, Molson, Harley Davidson ਅਤੇ ਮੈਕਡੋਨਲਡ ਨੇ DEI ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਟਿਮ ਕੁੱਕ ਦੇ ਐਪਲ ਅਤੇ ਰਿਟੇਲ ਸਟੋਰ ਕੋਸਟਕੋ ਵਰਗੀਆਂ ਸਿਰਫ ਦੋ ਵੱਡੀਆਂ ਕੰਪਨੀਆਂ ਨੇ ਡੀ.ਈ.ਆਈ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ।
ਟਰੰਪ ਦੇ ਫ਼ੈਸਲਾ ਲੈਣ ਦੀ ਵਜ੍ਹਾ
ਟਰੰਪ DEI ਨੂੰ ਖਤਮ ਕਰ ਕੇ ਨੌਕਰੀਆਂ ਅਤੇ ਸਿੱਖਿਆ ਵਿੱਚ ਯੋਗਤਾ ਦੇ ਆਧਾਰ 'ਤੇ ਰਾਖਵੇਂਕਰਨ ਦੀ ਗੱਲ ਕਰਦੇ ਹਨ। ਅਮਰੀਕਾ ਦੀ 35 ਕਰੋੜ ਦੀ ਆਬਾਦੀ ਵਿਚੋਂ 20 ਕਰੋੜ ਗੋਰੇ ਹਨ। ਗੋਰੀ ਆਬਾਦੀ ਟਰੰਪ ਦਾ ਮੁੱਖ ਵੋਟ ਬੈਂਕ ਹੈ। ਇਹ DEI ਵਿਰੋਧੀ ਹਨ। 12 ਕਰੋੜ ਗੋਰਿਆਂ ਦੀ ਆਬਾਦੀ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਕੰਮ ਕਰਦੀ ਹੈ। ਟਰੰਪ DEI ਨੂੰ ਖਤਮ ਕਰਕੇ ਗੋਰੇ ਲੋਕਾਂ ਲਈ ਜਨਤਕ-ਨਿੱਜੀ ਨੌਕਰੀਆਂ ਵਿੱਚ ਵਧੇਰੇ ਮੌਕੇ ਪੈਦਾ ਕਰ ਰਿਹਾ ਹੈ। ਐਲੋਨ ਮਸਕ ਦੀ ਅਗਵਾਈ ਵਾਲੀ DOJI (ਸਰਕਾਰੀ ਕੁਸ਼ਲਤਾ ਵਿਭਾਗ) ਦੇ ਗਠਨ ਦਾ ਅਸਲ ਉਦੇਸ਼ ਸਰਕਾਰੀ ਨੌਕਰੀਆਂ ਵਿੱਚ ਗੈਰ-ਪੇਸ਼ੇਵਰਾਂ ਦੀ ਗਿਣਤੀ ਨੂੰ ਵਧਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦੇ ਟੈਰਿਫ ਐਲਾਨ ਤੋਂ ਡਰਿਆ ਕੋਲੰਬੀਆ, ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਲੈਣ ਲਈ ਹੋਇਆ ਸਹਿਮਤ
NEXT STORY