ਕੋਲੰਬੋ-ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਤੇਜ਼ੀ ਨਾਲ ਸਭ ਤੋਂ ਜ਼ਿਆਦਾ ਇਨਫੈਕਸ਼ਨ ਫੈਲਾ ਰਿਹਾ ਹੈ। ਮਾਹਿਰਾਂ ਮੁਤਾਬਕ ਦੇਸ਼ ਦੇ ਪੱਛਮੀ ਸੂਬਿਆਂ 'ਚ ਆ ਰਹੇ ਨਵੇਂ ਮਾਮਲਿਆਂ 'ਚ ਕਰੀਬ 75 ਫੀਸਦੀ ਇਸ ਵੈਰੀਐਂਟ ਦੇ ਇਨਫੈਕਸ਼ਨ ਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼੍ਰੀਲੰਕਾ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੇ ਸਭ ਤੋਂ ਫੈਸਲਾਕੁੰਨ ਪੰਦਰਵਾੜੇ 'ਚ ਹੈ। ਦੇਸ਼ 'ਚ ਡੈਲਟਾ ਵੈਰੀਐਂਟ ਨਾਲ ਇਨਫੈਕਸ਼ਨ ਦੇ ਮਾਮਲਿਆਂ ਅਤੇ ਮੌਤਾਂ 'ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ :'ਬ੍ਰਿਟੇਨ 'ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ 'ਚੋਂ 1 ਹਸਪਤਾਲ 'ਚ ਹੋਇਆ ਇਨਫੈਕਟਿਡ'
ਜੈਵਰਧਨੇਪੁਰਾ ਯੂਨੀਵਰਸਿਟੀ ਦੇ ਡਾ. ਚੰਦਿਮਾ ਜੀਵਾਨਦਾਰਾ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਪੱਛਮੀ ਸੂਬੇ 'ਚ ਇਨਫੈਕਸ਼ਨ ਦੇ ਜਿੰਨੇ ਮਰੀਜ਼ ਸਾਹਮਣੇ ਆਏ ਉਨ੍ਹਾਂ 'ਚੋਂ 75 ਫੀਸਦੀ ਡੈਲਟਾ ਵੈਰੀਐਂਟ ਨਾਲ ਇਨਫੈਕਟਿਡ ਹਨ ਅਤੇ ਦੇਸ਼ ਦੇ ਸਭ ਤੋਂ ਫੈਸਲਾਕੁੰਨ ਪੰਦਰਵਾੜੇ 'ਚ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇਸ ਦੇ ਪ੍ਰਭਾਵ ਦੇ ਛੇਵੇਂ ਹਫਤੇ 'ਚ ਦਾਖਲ ਹੋ ਗਏ ਹਾਂ। ਇਹ ਹੋਰ ਵੈਰੀਐਂਟਾਂ ਤੋਂ ਵੱਖ ਹੈ। ਅਸੀਂ ਜਾਣਦੇ ਹਾਂ ਕਿ ਮੌਤਾਂ ਦੀ ਗਿਣਤੀ ਵਧ ਰਹੀ ਹੈ। ਕੱਲ ਇਹ ਗਿਣਤੀ 150 ਦੇ ਪਾਰ ਚੱਲੀ ਗਈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸ਼੍ਰੀਲੰਕਾ 'ਚ ਕੋਵਿਡ-19 ਨਾਲ ਰਿਕਾਰਡ 156 ਲੋਕਾਂ ਦੀ ਮੌਤ ਦਰਜ ਕੀਤੀ ਗਈ ਜਦਕਿ ਕਰੀਬ 3000 ਨਵੇਂ ਨਵੇਂ ਮਾਮਲੇ ਆਏ।
ਇਹ ਵੀ ਪੜ੍ਹੋ :ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ 'ਤੇ ਕੀਤਾ ਕਬਜ਼ਾ
ਸ਼੍ਰੀਲੰਕਾ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਤੀਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਇਥੇ ਡੈਲਟਾ ਵੈਰੀਐਂਟ ਨਾਲ ਇਨਫੈਕਸ਼ਨ ਦਾ ਪਹਿਲਾਂ ਮਾਮਲਾ 17 ਜੂਨ ਨੂੰ ਕੋਲੰਬੋ ਤੋਂ ਆਇਆ ਸੀ। ਜੀਵਾਨਦਾਰਾ ਨੇ ਕਿਹਾ ਕਿ ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਦਰਮਿਆਨ, ਸ਼੍ਰੀਲੰਕਾ ਸਰਕਾਰ ਨੇ ਮੈਡੀਕਲ ਪੇਸ਼ੇਵਰਾਂ ਵੱਲੋਂ ਪੂਰੀ ਤਰ੍ਹਾਂ ਲਾਕਡਾਊਨ ਲਾਉਣ ਦੀ ਸਲਾਹ ਦਾ ਵਿਰੋਧ ਕੀਤਾ ਹੈ। ਸਰਕਾਰ ਦੀ ਨੀਤੀ ਟੀਕਾਕਰਨ ਦੀ ਗਿਣਤੀ ਵਧਾ ਕੇ ਦੇਸ਼ ਨੂੰ ਆਰਥਿਕ ਗਤੀਵਿਧੀਆਂ ਖੋਲ੍ਹਣ ਦੀ ਹੈ। ਉਥੇ, ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੀਸਰੀ ਲਹਿਰ 'ਤੇ ਕੰਟਰੋਲ ਨਹੀਂ ਪਾਇਆ ਗਿਆ ਤਾਂ ਇਸ ਸਾਲ ਦੇ ਆਖਿਰ ਤੱਕ ਦੇਸ਼ 'ਚ ਕਰੀਬ 20 ਹਜ਼ਾਰ ਲੋਕਾਂ ਦੀ ਜਾਨ ਜਾ ਸਕਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਬ੍ਰਿਟੇਨ 'ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ 'ਚੋਂ 1 ਹਸਪਤਾਲ 'ਚ ਹੋਇਆ ਇਨਫੈਕਟਿਡ'
NEXT STORY