ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਾਈਟ ਹਾਊਸ ਨੇ ਕਿਹਾ ਹੈ,''ਵੈਨੇਜ਼ੁਏਲਾ ਵਿਚ ਜਿੰਨੀ ਜਲਦੀ ਲੋਕਤੰਤਰ ਬਹਾਲ'' ਹੋਵੇਗਾ ਉਨੀ ਜਲਦੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਨੇਜ਼ੁਏਲਾ ਦੇ ਨੇਤਾ ਨਾਲ ਗੱਲ ਕਰਨ ਲਈ ਮੰਨ ਜਾਣਗੇ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਵੈਨੇਜ਼ੁਏਲਾ ਕਾਂਗਰਸ ਦੀ ਜਗ੍ਹਾ 'ਤੇ ਨਵੀਂ ਸ਼ਕਤੀਸ਼ਾਲੀ ਸਭਾ ਦਾ ਗਠਨ ਕੀਤਾ ਅਤੇ ਉਸ ਵਿਚ ਆਪਣੇ ਵਫਾਦਾਰਾਂ ਨੂੰ ਸ਼ਾਮਲ ਕੀਤਾ ਹੈ, ਜਿਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।
ਵਾਈਟ ਹਾਊਸ ਨੇ ਕਲ ਕਿਹਾ ਕਿ ਮਾਦੁਰੋ ਨੇ ਸ਼ੁੱਕਰਵਾਰ ਟਰੰਪ ਨੂੰ ਗੱਲ ਕਰਨ ਦੀ ਅਪੀਲ ਕੀਤੀ। ਟਰੰਪ ਪ੍ਰਸ਼ਾਸਨ ਨੇ ਮਾਦੁਰੋ ਅਤੇ ਉਨ੍ਹਾਂ ਦੇ ਕੁਝ ਸਹਿਯੋਗੀਆਂ 'ਤੇ ਪਾਬੰਦੀ ਲਗਾਈ ਹੈ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿਰੋਧੀ ਪੱਖ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਕਾਰਨ ਇਕ ਤਾਨਾਸ਼ਾਹ ਦੱਸਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਰੰਪ ਨੇ ਇੱਥੋਂ ਤੱਕ ਕਿਹਾ ਸੀ ਕਿ ਉਹ ਵੈਨੇਜ਼ੁਏਲਾ ਵਿਚ ਵੱਧਦੇ ਰਾਜਨੀਤਕ ਅਤੇ ਆਰਥਿਕ ਸੰਕਟ ਦੇ ਜਵਾਬ ਵਿਚ ਫੌਜੀ ਵਿਕਲਪਾਂ 'ਤੇ ਵਿਚਾਰ ਕਰ ਰਹੇ
ਵਾਈਟ ਹਾਊਸ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ ਟਰੰਪ, ਮਾਦੁਰੋ 'ਤੇ ਆਪਣੇ ਦੇਸ਼ ਦੇ ਸੰਵਿਧਾਨ ਦਾ ਸਨਮਾਨ ਕਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ, ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰਨ ਅਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਅਤੇ ਅੱਤਿਆਚਾਰਾਂ ਨੂੰ ਰੋਕਣ ਲਈ ਦਬਾਅ ਬਣਾ ਰਹੇ ਹਨ। ਵਾਈਟ ਹਾਊਸ ਨੇ ਕਿਹਾ,''ਮਾਦੁਰੋ ਸਰਕਾਰ ਨੇ ਇਸ ਖੇਤਰ ਅਤੇ ਦੁਨੀਆ ਭਰ ਤੋਂ ਕੀਤੀ ਗਈ ਇਸ ਅਪੀਲ ਵੱਲ ਧਿਆਨ ਨਹੀਂ ਦਿੱਤਾ। ਇਸ ਦੀ ਬਜਾਇ ਮਾਦੁਰੋ ਨੇ ਤਾਨਾਸ਼ਾਹੀ ਦਾ ਰਸਤਾ ਚੁਣਿਆ।'' ਉਸ ਨੇ ਕਿਹਾ,'' ਅਮਰੀਕਾ ਮਾਦੁਰੋ ਸਰਕਾਰ ਦੁਆਰਾ ਕੀਤੇ ਜਾ ਰਹੀ ਦਮਨ ਦੀ ਸਥਿਤੀ ਵਿਚ ਵੈਨੇਜ਼ੁਏਲਾ ਦੇ ਲੋਕਾਂ ਨਾਲ ਖੜ੍ਹਾ ਹੈ। ਵੈਨੇਜ਼ੁਏਲਾ ਵਿਚ ਜਿੰਨੀ ਜਲਦੀ ਹੋ ਸਕੇ ਲੋਕਤੰਤਰ ਬਹਾਲ ਹੋਵੇਗਾ। ਰਾਸ਼ਟਰਪਤੀ ਟਰੰਪ ਵੈਨੇਜ਼ੁਏਲਾ ਦੇ ਨੇਤਾ ਨਾਲ ਇਸ ਬਾਰੇ ਖੁਸ਼ੀ ਨਾਲ ਗੱਲ ਕਰਨਗੇ।''
ਬੇਹੱਦ ਸਕਾਰਾਤਮਕ ਮਾਹੌਲ ਵਿਚ ਹੋਈ ਬਿਮਸਟੇਕ ਬੈਠਕ: ਵਿਦੇਸ਼ ਮੰਤਰਾਲੇ ਸਕੱਤਰ
NEXT STORY