ਨਿਊਯਾਰਕ- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ 'ਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਚੀਨ ਖਿਲਾਫ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸਿਆਟਲ, ਵਾਸ਼ਿੰਗਟਨ, ਪੋਰਟਲੈਂਡ, ਓਰੇਗਨ, ਸੈਨ ਫਰਾਂਸਿਸਕੋ ਅਤੇ ਕੈਲੀਫੋਰਨੀਆ ਵਿਚ ਤਿੱਬਤੀ, ਉਈਗਰ, ਹਾਂਗਕਾਂਗ ਆਦਿ ਸਮੇਤ ਵੱਖ-ਵੱਖ ਸਮੂਹਾਂ ਨੇ ਚੀਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਆਵਾਜ਼ ਉਠਾਈ। ਇਨ੍ਹਾਂ ਸਮੂਹਾਂ ਨੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਚੀਨੀ ਸਰਕਾਰ ਦੀ ਨਿੰਦਾ ਕੀਤੀ ਅਤੇ ਵਿਸ਼ਵ ਭਾਈਚਾਰੇ ਤੋਂ ਇਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਖ਼ਾਸ ਗੱਲ ਇਹ ਹੈ ਕਿ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਸਮੇਤ ਖ਼ਰਾਬ ਮੌਸਮ ਵੀ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅਤੇ ਉਤਸ਼ਾਹ ਨੂੰ ਰੋਕ ਨਹੀਂ ਸਕਿਆ। ਮੀਂਹ ਦੇ ਬਾਵਜੂਦ ਪ੍ਰਦਰਸ਼ਨਕਾਰੀ ਫਰਾਂਸਿਸਕੋ ਵਿੱਚ ਚੀਨੀ ਕੌਂਸਲੇਟ ਜਨਰਲ ਦੇ ਸਾਹਮਣੇ ਪ੍ਰਦਰਸ਼ਨ ਲਈ ਡਟੇ ਰਹੇ। ਹਾਲਾਂਕਿ ਬਰਫਬਾਰੀ ਕਾਰਨ ਸਾਲਟ ਲੇਕ ਸਿਟੀ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਰੱਦ ਕਰਨਾ ਪਿਆ। ਸੀਏਟਲ ਅਤੇ ਡਾਊਨਟਾਊਨ ਪੋਰਟਲੈਂਡ ਵਿੱਚ ਅੰਤਰਰਾਜੀ ਹਾਈਵੇ I-5 'ਤੇ ਵਿਰੋਧ ਪ੍ਰਦਰਸ਼ਨ ਹੋਏ।

ਇਹ ਪਹਿਲੀ ਵਾਰ ਹੈ ਜਦੋਂ ਸਿਆਟਲ ਅਤੇ ਪੋਰਟਲੈਂਡ ਵਿੱਚ ਚੀਨ ਵਿਰੋਧੀ ਪ੍ਰਦਰਸ਼ਨ ਹੋਏ ਹਨ। ਅਧਿਕਾਰ ਸਮੂਹਾਂ ਨੇ ਦੋਸ਼ ਲਗਾਇਆ ਹੈ ਕਿ ਚੀਨੀ ਸਰਕਾਰ ਨੇ ਸ਼ਿਨਜਿਆਂਗ ਵਿੱਚ ਉਈਗਰਾਂ ਅਤੇ ਹੋਰ ਤੁਰਕੀ ਮੁਸਲਮਾਨਾਂ ਵਿਰੁੱਧ ਮਨੁੱਖਤਾ ਦੇ ਅਪਰਾਧ ਕੀਤੇ ਹਨ, ਹਾਂਗਕਾਂਗ ਵਿੱਚ ਦਮਨ ਨੂੰ ਵਧਾਇਆ ਹੈ, ਮੀਡੀਆ 'ਤੇ ਸਖ਼ਤ ਕੰਟਰੋਲ ਕੀਤਾ ਹੈ ਅਤੇ ਵੱਡੇ ਪੈਮਾਨੇ 'ਤੇ ਨਿਗਰਾਨੀ ਤਾਇਨਾਤ ਕੀਤੀ ਹੈ।

ਇਸ ਤੋਂ ਪਹਿਲਾਂ ਅਮਰੀਕਾ ਨੇ ਤਿੱਬਤ 'ਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਨੂੰ ਲੈ ਕੇ ਚੀਨ ਦੇ 2 ਸੀਨੀਅਰ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ ਤਿੱਬਤ ਵਿੱਚ ਚੀਨ ਦੇ ਮੁੱਖ ਅਧਿਕਾਰੀ ਰਹੇ ਵੂ ਯਿੰਗਜੀ ਅਤੇ ਹਿਮਾਲਿਆ ਖੇਤਰ ਵਿੱਚ ਚੀਨ ਦੇ ਪੁਲਸ ਮੁਖੀ ਝਾਂਗ ਹੋਂਗਬੋ ਸ਼ਾਮਲ ਹਨ। ਇਨ੍ਹਾਂ 'ਤੇ ਕੈਦੀਆਂ 'ਤੇ ਤਸ਼ੱਦਦ ਅਤੇ ਕਤਲ ਅਤੇ ਜ਼ਬਰੀ ਨਸਬੰਦੀ ਵਰਗੇ ਅਪਰਾਧਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ।


UNSC 'ਚ ਬੋਲਿਆ ਭਾਰਤ, ਅੱਤਵਾਦੀਆਂ ਨੂੰ 'ਮਾੜੇ ਜਾਂ ਚੰਗੇ' ਦੀ ਸ਼੍ਰੇਣੀ 'ਚ ਵੰਡਣ ਦਾ ਦੌਰ ਖ਼ਤਮ ਹੋਣਾ ਚਾਹੀਦੈ
NEXT STORY