ਰੋਮ (ਦਲਵੀਰ ਕੈਂਥ) : ਇਟਲੀ ਦੀਆਂ ਸਿਆਸੀ ਪਾਰਟੀਆਂ ਜਿੱਥੇ ਆਪਣੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋ ਕੇ ਲੋਕਾਂ ਨੂੰ ਭਰਮਾਉਣ ’ਚ ਕੋਈ ਕਸਰ ਨਹੀਂ ਛੱਡ ਰਹੀਆਂ, ਉੱਥੇ ਇਟਲੀ ਦਾ ਨੌਜਵਾਨ ਭੱਵਿਖ ਨੂੰ ਲੈ ਕੇ ਖਾਸਾ ਚਿੰਤਕ ਲੱਗ ਰਿਹਾ ਹੈ, ਜਿਸ ਨੂੰ ਪ੍ਰਮਾਣਿਤ ਦੇਸ਼ ਦੇ 70 ਸ਼ਹਿਰਾਂ ਦੇ ਨੌਜਵਾਨਾਂ ਨੇ ਸੜਕਾਂ ਉਪਰ ਵਿਸ਼ਾਲ ਰੋਸ ਮੁਜ਼ਾਹਰੇ ਕਰਕੇ ਕਰ ਦਿੱਤਾ ਹੈ। ਦੇਸ਼ ’ਚ ਲੋਕ ਸਭਾ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਦੇ ਪ੍ਰਚਾਰ ਦਾ 23 ਸਤੰਬਰ ਆਖਰੀ ਦਿਨ ਸੀ ਕਿਉਂਕਿ 25 ਸਤੰਬਰ ਨੂੰ ਵੋਟਾਂ ਹਨ। ਇਸ ਦਿਨ ਹਰ ਸਿਆਸੀ ਪਾਰਟੀਆਂ ਨੇ ਮੌਕੇ ਦਾ ਪੂਰਾ ਪੂਰਾ ਲਾਹਾ ਲੈਣ ਲਈ ਵਿਉਂਬੰਦੀਆਂ ’ਚ ਲੰਘਾਈ ਪਰ ਇਟਲੀ ਦਾ ਨੌਜਵਾਨ ਵਰਗ ਜਿਹੜਾ ਕਿ ਇਟਲੀ ਦਾ ਭੱਵਿਖ ਹੈ, ਇਨ੍ਹਾਂ ਵੋਟਾਂ ਤੋਂ ਨਾਖੁਸ਼ ਜਿਹਾ ਜਾਪਦਾ ਪਿਆ ਹੈ, ਜਿਸ ਦਾ ਕਾਰਨ ਇਟਲੀ ਦੇ ਨੌਜਵਾਨਾਂ ’ਚ ਡੂੰਘੇ ਹੋ ਰਹੇ ਜਲਵਾਯੂ ਸੰਕਟ ਨੂੰ ਸਮਝਿਆ ਜਾ ਰਿਹਾ ਹੈ। ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੀਆਂ ਸੜਕਾਂ ਉੱਪਰ ਧਰਨਾ ਦਿੰਦਿਆਂ ਸਿਆਸੀ ਪਾਰਟੀਆਂ ਨੂੰ ਕੋਸਦਿਆਂ ਕਿਹਾ ਕਿ ਸਭ ਆਪਣੀ ਆਪਣੀ ਡੱਫਲੀ ਵਜਾਉਣ ’ਚ ਲੱਗੇ ਹਨ ਪਰ ਕਿਸੇ ਨੂੰ ਵੀ ਦੇਸ਼ ਵਿਚ ਵਧ ਰਹੇ ਜਲਵਾਯੂ ਸੰਕਟ ਪ੍ਰਤੀ ਚਿੰਤਾ ਨਹੀਂ।
ਜਲਵਾਯੂ ਸੰਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਇਟਲੀ ਦੀ ਸੰਥਥਾ "ਫਰਾਈਡੇਜ਼ ਫਾਰ ਫਿਊਚਰ" ਇਤਾਲੀਆ ਦੀ ਅਗਵਾਈ ’ਚ ਇਟਲੀ ਦੇ 70 ਸ਼ਹਿਰਾਂ ’ਚ ਇਟਲੀ ਦੀ ਜਵਾਨੀ ਵੱਲੋਂ ਵਿਸ਼ਾਲ ਮੁਜ਼ਾਹਰੇ ਕੀਤੇ ਗਏ, ਜਿਸ ਦੀ ਗੂੰਜ ਇਟਲੀ ਦੇ ਪ੍ਰਮੁੱਖ ਸ਼ਹਿਰਾਂ ਰੋਮ, ਫਿਰੈਂਸੇ, ਅਨਕੋਨਾ, ਮਿਲਾਨ, ਜਨੋਵਾ, ਤੋਰੀਨੋ ਤੇ ਕਈ ਹੋਰ ਸ਼ਹਿਰਾਂ ’ਚ ਸੁਣਨ ਅਤੇ ਦੇਖਣ ਨੂੰ ਮਿਲੀ। ਇਟਲੀ ਤੋਂ ਇਲਾਵਾ ਵੀ ਯੂਰਪ ਦੇ ਹੋਰ ਦੇਸ਼ਾਂ ’ਚ ਵੀ ਵਾਤਾਵਰਨ ਪ੍ਰੇਮੀਆਂ ਵੱਲੋਂ ਨਿਰੰਤਰ ਅਜਿਹੇ ਮੁਜ਼ਾਹਰਿਆਂ ਨਾਲ ਮੌਜੂਦਾ ਸਰਕਾਰਾਂ ਨੂੰ ਧਰਤੀ ਉੱਪਰ ਜ਼ਿੰਦਗੀ ਬਚਾਉਣ ਲਈ ਗਤੀਵਿਧੀਆ ਤੇਜ਼ ਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।ਇਟਲੀ ਦੇ ਇਨ੍ਹਾਂ ਮੁਜ਼ਾਹਰਿਆਂ ’ਚ ਨੌਜਵਾਨ ਵਰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸਭ ਧਰਤੀ ਦੇ ਨਾਗਰਿਕ ਹਨ ਪਰ ਧਰਤੀ ਉੱਪਰ ਲਗਾਤਾਰ ਮੌਸਮ ਵਿਗੜ ਰਿਹਾ ਹੈ ਤੇ ਅਸੀਂ ਸਭ ਆਪਣੇ ਹਿੱਤਾਂ ਅਤੇ ਆਪਣੇ ਆਪ ਨੂੰ ਬਚਾਉਣ ਲਈ ਹੀ ਸੋਚ ਰਹੇ ਹਾਂ। ਜੇਕਰ ਅਜਿਹਾ ਹੀ ਮਾਹੌਲ ਰਿਹਾ ਤਾਂ ਕੋਈ ਵੀ ਆਪਣੇ ਆਪ ਨੂੰ ਧਰਤੀ ਉਪੱਰ ਨਹੀਂ ਬਚਾ ਸਕੇਗਾ। ਇਟਲੀ ’ਚ ਸਰਕਾਰ ਬਣਾਉਣ ਲਈ ਸਿਆਸੀ ਪਾਰਟੀਆਂ ਨੇ ਜਲਵਾਯੂ ਸੰਕਟ ਦੀ ਗੰਭੀਰ ਸਮੱਸਿਆ ਨੂੰ ਅੱਖੋਂ ਓਹਲੇ ਕਰ ਆਪਣਾ ਪੱਖ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਨੌਜਵਾਨ ਵਰਗ ਨੂੰ ਬਹੁਤ ਦੁੱਖ ਹੈ। ਇਟਲੀ ਦੇ ਸਿਆਸੀ ਆਗੂਆਂ ਨੂੰ ਜਲਵਾਯੂ ਸੰਕਟ ਨਾਲ ਨਿਪਟਣ ਲਈ ਸੰਜੀਦਾ ਹੋ ਕੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਪਰ ਅਫ਼ਸੋਸ ਅਜਿਹਾ ਕੁਝ ਨਹੀਂ ਹੋ ਰਿਹਾ ਤੇ ਜਿਹੜੇ ਸਿਆਸੀ ਆਗੂ ਇਹ ਕਹਿੰਦੇ ਹਨ ਕਿ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਕੁਝ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸਿਆਸਤ ਤੋਂ ਸੰਨਿਆਸ ਲੈਣਾ ਚਾਹੀਦਾ ਹੈ।
ਚੀਨ ਨੇ ਅਣਪਛਾਤੇ ਕਾਰਨਾਂ ਕਰਕੇ ਦੇਸ਼ ਭਰ ’ਚ 9,000 ਤੋਂ ਜ਼ਿਆਦਾ ਉਡਾਣਾਂ ਕੀਤੀਆਂ ਰੱਦ
NEXT STORY