ਕੈਨਬਰਾ (ਯੂਐਨਆਈ/ਸਪੁਤਨਿਕ): ਆਸਟ੍ਰੇਲੀਆ ਵਿੱਚ ਐਤਵਾਰ ਨੂੰ ਲੋਕਾਂ ਨੇ ਲਾਜ਼ਮੀ ਟੀਕਾਕਰਨ ਵਿਰੁੱਧ ਰੈਲੀਆਂ ਅਤੇ ਪ੍ਰਦਰਸ਼ਨ ਕੀਤੇ। 9 ਨਿਊਜ਼ ਮੁਤਾਬਕ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) 'ਚ 'Reclaim the Line' ਰੈਲੀ ਸ਼ਾਂਤੀਪੂਰਨ ਢੰਗ ਨਾਲ ਆਯੋਜਿਤ ਕੀਤੀ ਗਈ। ਇਸ ਰੈਲੀ ਵਿੱਚ ਲੋਕ “ਟੀਕਾਕਰਨ ਲਾਜ਼ਮੀ ਨਹੀਂ” ਦਾ ਨਾਅਰਾ ਬੁਲੰਦ ਕਰ ਰਹੇ ਸਨ।
ਐਤਵਾਰ ਨੂੰ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਅਤੇ ਕੁਈਨਜ਼ਲੈਂਡ ਦੇ ਗੋਲਡ ਕੋਸਟ ਵਿੱਚ ਵੀ ਲਾਜ਼ਮੀ ਟੀਕਾਕਰਨ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਕਟੋਰੀਆ ਦੇ ਮੈਲਬੌਰਨ ਅਤੇ ਡਾਰਵਿਨ 'ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ। ਇੱਥੇ ਇਹ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਅੱਜ ਤੋਂ ਲਾਗੂ ਹੋਇਆ 'ਇੱਛਾ ਮੌਤ' ਕਾਨੂੰਨ, ਰੱਖੀਆਂ ਇਹ ਸ਼ਰਤਾਂ
ਵਰਤਮਾਨ ਵਿੱਚ ਆਸਟ੍ਰੇਲੀਆ ਵਿੱਚ ਕੋਰੋਨਾ ਸੰਕਰਮਣ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 19,000 ਤੋਂ ਵੱਧ ਹੈ। ਦੇਸ਼ ਵਿੱਚ 16 ਸਾਲ ਤੋਂ ਵੱਧ ਉਮਰ ਦੇ 80 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਆਸਟ੍ਰੇਲੀਆ ਵਿੱਚ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਹੁਣ ਕਈ ਰਾਜਾਂ ਤੋਂ ਹਟਾਈਆਂ ਜਾ ਰਹੀਆਂ ਹਨ। ਐੱਨ.ਐੱਸ.ਡਬਲਊ. ਅਤੇ ਵਿਕਟੋਰੀਆ ਨੇ ਆਪਣੇ ਟੀਕਾਕਰਨ ਟੀਚਿਆਂ ਤੱਕ ਪਹੁੰਚਣ ਤੋਂ ਬਾਅਦ ਤਾਲਾਬੰਦੀ ਨੂੰ ਖ਼ਤਮ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਵੈਕਸੀਨ ਨਾ ਲਗਵਾਉਣਾ ਗਰਭਵਤੀ ਮਹਿਲਾ ਨੂੰ ਪੈ ਗਿਆ ਮਹਿੰਗਾ, ਬੱਚੇ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ
ਪਾਕਿ 'ਚੋਂ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਤਿਆਰੀ, ਵਿਰੋਧੀ ਧਿਰ ਨੇ ਮੰਗੀ ਜਨਤਾ ਤੋਂ ਰਾਏ
NEXT STORY