ਰੋਮ (ਦਲਵੀਰ ਕੈਂਥ) ਕਦੀ ਸਮਾਂ ਹੁੰਦਾ ਸੀ ਕਿ ਭਾਰਤ ਦੀ ਸਭ ਤੋਂ ਪ੍ਰਭਾਵਸ਼ਾਲੀ ਤੇ ਵੱਡੀ ਸਿਆਸੀ ਪਾਰਟੀ ਕਾਂਗਰਸ ਜਿਸ ਨੇ ਦੇਸ਼ ਦੀ ਸਤਾ 'ਤੇ 7 ਦਹਾਕਿਆਂ ਤੋਂ ਵੀ ਵਧੇਰੇ ਸਮਾਂ ਰਾਜ ਕੀਤਾ, ਉਸ ਪਾਰਟੀ ਵਿੱਚ ਕਿਸੇ ਵਿਅਕਤੀ ਲਈ ਸ਼ਾਮਿਲ ਹੋਣਾ ਮਾਣ ਵਾਲੀ ਗੱਲ ਹੁੰਦੀ ਸੀ। ਪਰ ਲੀਡਰਸ਼ਿਪ ਵਿੱਚ ਹੋਈ ਉਣ-ਤਾਣ ਨੇ ਇਸ ਪਾਰਟੀ ਦੇ ਗਰਾਫ਼ ਨੂੰ ਕਾਫ਼ੀ ਪ੍ਰਭਾਵਿਤ ਕੀਤਾ, ਜਿਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਆਮ ਵਰਕਰ ਦਾ ਮਨੋਬਲ ਕਿਸ ਤਰ੍ਹਾਂ ਚੱਲ ਰਿਹਾ ਹੈ ਇਹ ਜਗ ਜ਼ਾਹਿਰ ਹੈ।ਵਿਦੇਸ਼ਾਂ ਵਿੱਚ ਖਾਸਕਰ ਯੂਰਪ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਪਾਰਟੀ ਦੇ ਮੁਕਾਬਲੇ ਹੋਰ ਕਿਸੇ ਭਾਰਤੀ ਸਿਆਸੀ ਪਾਰਟੀ ਦੀ ਟੀਮ ਸਰਗਰਮ ਨਹੀਂ ਸੀ ਪਰ ਦੇਸ਼-ਵਿਦੇਸ਼ ਵਿੱਚ ਚੁਣੀ ਮਾੜੀ ਆਗੂ ਟੀਮ ਨੇ ਪਾਰਟੀ ਦਾ ਜ਼ਮੀਨੀ ਪੱਧਰ 'ਤੇ ਨੁਕਸਾਨ ਹੀ ਨਹੀਂ ਸਗੋਂ ਅਕਸ ਵੀ ਵਿਗਾੜਣ ਦੀ ਕੋਸਿ਼ਸ ਕੀਤੀ ਹੈ ਜਿਸ ਦਾ ਖਮਿਆਜਾ ਪਾਰਟੀ ਭੁਗਤ ਰਹੀ ਹੈ।
ਇਸ ਸਾਰੇ ਉਲਝੇ ਤਾਣੇ-ਬਾਣੇ ਸਬੰਧੀ ਇੰਡੀਅਨ ਓਵਰਸੀਜ ਕਾਂਗਰਸ ਪਾਰਟੀ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ ਹਾਲੈਂਡ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਬੀਤੇ ਦਿਨੀਂ ਪਾਰਟੀ ਦੇ ਸੈਕਟਰੀ ਅਤੇ ਇੰਡੀਅਨ ਓਵਰਸੀਜ ਕਾਂਗਰਸ ਇੰਚਾਰਜ ਹਿਮਾਂਸੂ ਵਿਆਸ ਵੱਲੋਂ ਆਪਣੇ ਨਿੱਜੀ ਮੁਫ਼ਾਦ ਨੂੰ ਮੁੱਖ ਰੱਖਦਿਆਂ ਪਾਰਟੀ ਦੀ ਪਿੱਠ 'ਤੇ ਜੋ ਵਾਰ ਕੀਤਾ ਗਿਆ ਹੈ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਆਰਥੀ ਲੋਕ ਕਿਸੇ ਦੇ ਸਕੇ ਨਹੀਂ ਹੋ ਸਕਦੇ। ਅਜਿਹੇ ਲੋਕ ਜਿੱਥੇ ਵੀ ਜਾਣਗੇ ਉਸ ਪਾਰਟੀ ਦਾ ਬੇੜਾ ਬਿਠਾ ਦੇਣਗੇ, ਜਿਹਨਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ।
ਕਾਂਗਰਸ ਵਿੱਚ ਬਹੁਤ ਹੀ ਵੱਡੇ-ਵੱਡੇ ਦਿੱਗਵਿਜੈ ਆਗੂ ਮੌਜੂਦ ਹਨ, ਜਿਹਨਾਂ ਦੀ ਬਦੌਲਤ ਪਾਰਟੀ ਸਦਾ ਚੜ੍ਹਦੀ ਕਲਾ ਵਿੱਚ ਹੈ।ਹਿਮਾਂਸੂ ਵਿਆਸ ਨੇ ਇੱਕ ਹੋਰ ਸੀਨੀਅਰ ਆਗੂ ਨਾਲ ਮਿਲਕੇ ਕਾਂਗਰਸ ਪਾਰਟੀ ਅੰਦਰ ਰਹਿ ਕੇ ਜੋ ਭ੍ਰਿਸ਼ਟਾਚਾਰ ਅਤੇ ਹੋਰ ਗੈਰ ਸੰਵਿਧਾਨਕ ਕੰਮ ਕੀਤੇ, ਉਸ ਦੀ ਰਿਪੋਰਟ ਸੁਰਿੰਦਰ ਸਿੰਘ ਰਾਣਾ ਵੱਲੋਂ ਬੀਤੇ ਸਮੇਂ ਵਿੱਚ ਚੇਅਰਮੈਨ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਸੀ ਜਿਸ ਦਾ ਨਤੀਜਾ ਹੁਣ ਸਭ ਦੇ ਸਾਹਮਣੇ ਹੈ।ਇਹਨਾਂ ਭ੍ਰਿਸ਼ਟ ਆਗੂਆਂ ਨੂੰ ਯੂਰਪ ਵਿੱਚ ਕੁਝ ਕਾਂਗਰਸੀ ਤਾਂ ਸਮਝ ਗਏ ਸਨ ਪਰ ਕੁਝ ਨਹੀਂ ਸਮਝੇ, ਜਿਸ ਕਾਰਨ ਯੂਰਪ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਦਾ ਗਰਾਫ਼ ਹੇਠਾਂ ਆਇਆ ਜਿਸ ਨੂੰ ਉਪੱਰ ਚੁੱਕਣ ਲਈ ਬਹੁਤ ਮਿਹਨਤ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਲੰਧਰ ਦੀ ਧੀ ਨੇ ਵਧਾਇਆ ਮਾਣ, ਅਲਬਰਟਾ 'ਚ ਬਣੀ ਇਮੀਗ੍ਰੇਸ਼ਨ ਮੰਤਰੀ
ਬੀਤੇ ਸਮੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਯੂਰਪ ਤੋਂ ਇਹਨਾਂ ਭ੍ਰਿਸ਼ਟ ਆਗੂਆਂ ਵੱਲੋਂ ਬਣਾਏ ਅਹੁੱਦੇਦਾਰਾਂ ਵਿੱਚੋਂ ਇੱਕ ਵੀ ਆਗੂ ਪੰਜਾਬ ਨਹੀਂ ਗਿਆ, ਜੋ ਬਹੁਤ ਸ਼ਰਮ ਵਾਲੀ ਗੱਲ ਹੈ।ਇਸ ਕਾਰਨ ਹੀ ਰਾਹੁਲ ਗਾਂਧੀ ਕਾਂਗਰਸ ਹਾਈ ਕਮਾਂਡ ਨੇ ਕਿਹਾ ਹੈ ਕਿ ਜਿਹੜੇ ਲੋਕ ਪਾਰਟੀ ਛੱਡਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ ਤੇ ਜਿਹੜੇ ਪਾਰਟੀ ਪ੍ਰਤੀ ਵਫਾਦਾਰ ਹੈ ਉਹਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ।ਹਾਈ ਕਮਾਂਡ ਦੇ ਇਸ ਫ਼ੈਸਲੇ ਦਾ ਇੰਡੀਅਨ ਓਵਰਸੀਜ ਕਾਂਗਰਸ ਯੂਰਪ ਨਿੱਘਾ ਸਵਾਗਤ ਕਰਦੀ ਹੈ।ਐਨ.ਆਰ.ਆਈ ਸਭਾ ਪੰਜਾਬ ਦੀਆਂ ਫਰਵਰੀ 2023 ਵਿੱਚ ਚੋਣਾਂ ਆ ਰਹੀਆਂ ਹਨ ਉਸ ਵਿੱਚ ਯੂਰਪ ਦੇ ਐਨ.ਆਰ.ਆਈ ਅਹਿਮ ਭੂਮਿਕਾ ਨਿਭਾਉਣਗੇ, ਜਿਸ ਬਾਬਤ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ।ਸਾਰੇ ਯੂਰਪ ਦੇ ਐਨ.ਆਰ.ਆਈ ਜਾਗਰੂਕ ਹੋ ਇਹਨਾਂ ਚੋਣਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਪਰਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਦਾਅਵਾ, ਘੱਟੋ-ਘੱਟ 1,300 ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਗਿਆ 'ਵੀਜ਼ਾ'
ਭਾਰਤੀ-ਅਮਰੀਕੀ ਮਹਿਲਾ ਪ੍ਰੋਫੈਸਰ ਨੂੰ ਮਸ਼ੀਨ ਲਰਨਿੰਗ ਸਿਸਟਮ ਦੇ ਅਧਿਐਨ ਲਈ ਮਿਲਿਆ ‘ਐਮਾਜ਼ਾਨ ਰਿਸਰਚ ਐਵਾਰਡ’
NEXT STORY