ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਲਈ ਡਿਪੋਰਟੇਸ਼ਨ ਸੈਂਟਰ (ਦੇਸ਼ ਨਿਕਾਲਾ ਕੇਂਦਰ) ਬਣਾਏ ਜਾ ਰਹੇ ਹਨ। ਇਨ੍ਹਾਂ ਪ੍ਰਵਾਸੀਆਂ ਵਿੱਚ ਲਗਭਗ 17 ਲੱਖ ਅਫਗਾਨਿਸਤਾਨ ਦੇ ਨਾਗਰਿਕ ਹਨ। ਰਜਿਸਟਰੇਸ਼ਨ ਜਾਂ ਦਸਤਾਵੇਜ਼ਾਂ ਤੋਂ ਬਿਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕਰਨ ਦੀ ਅਧਿਕਾਰਤ ਕਾਰਵਾਈ ਦੀ ਇਹ ਤਾਜ਼ੀ ਘਟਨਾ ਹੈ। ਦੇਸ਼ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਅਗਲੇ ਬੁੱਧਵਾਰ ਯਾਨੀ 1 ਨਵੰਬਰ ਤੋਂ ਗ੍ਰਿਫ਼ਤਾਰ ਕਰਕੇ ਡਿਪੋਰਟੇਸ਼ਨ ਸੈਂਟਰਾਂ 'ਚ ਭੇਜਿਆ ਜਾਵੇਗਾ। ਦੱਖਣੀ-ਪੱਛਮੀ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਜਾਨ ਅਚਕਜ਼ਈ ਨੇ ਕਿਹਾ ਕਿ 3 ਡਿਪੋਰਟੇਸ਼ਨ ਸੈਂਟਰ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਸੂਬਾਈ ਰਾਜਧਾਨੀ ਕਵੇਟਾ ਵਿੱਚ ਹੋਵੇਗਾ।
ਇਹ ਵੀ ਪੜ੍ਹੋ: ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)
ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਨੇ ਕਿਹਾ ਕਿ ਇਸ ਖੇਤਰ ਵਿੱਚ 3 ਡਿਪੋਰਟੇਸ਼ਨ ਸੈਂਟਰ (ਦੇਸ਼ ਨਿਕਾਲਾ ਕੇਂਦਰ) ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਖ਼ਤ ਕਾਰਵਾਈ ਦੇ ਐਲਾਨ ਤੋਂ ਬਾਅਦ ਕਰੀਬ 60 ਹਜ਼ਾਰ ਅਫਗਾਨ ਨਾਗਰਿਕ ਆਪਣੇ ਦੇਸ਼ ਪਰਤ ਚੁੱਕੇ ਹਨ। ਖਾਨ ਨੇ ਕਿਹਾ ਕਿ ਗੈਰ-ਅਧਿਕਾਰਤ ਤੌਰ 'ਤੇ ਦੇਸ਼ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰੀ ਤੋਂ ਬਚਣ ਲਈ ਮੰਗਲਵਾਰ ਤੱਕ ਇੱਥੋਂ ਚਲੇ ਜਾਣਾ ਚਾਹੀਦਾ ਹੈ। ਪਾਕਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਕਿਹਾ ਹੈ ਕਿ ਪ੍ਰਵਾਸੀਆਂ ਲਈ ਤੈਅ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ।
ਇਹ ਵੀ ਪੜ੍ਹੋ: ਕੈਨੇਡਾ 'ਚ ਇਮੀਗ੍ਰੇਸ਼ਨ ਧੋਖਾਧੜੀ ਲਈ ਭਾਰਤੀ ਵਿਅਕਤੀ ਨੂੰ 20,000 ਡਾਲਰ ਦਾ ਜੁਰਮਾਨਾ
ਪਾਕਿਸਤਾਨ ਵਿਚ ਲੱਖਾਂ ਅਫਗਾਨ ਨਾਗਰਿਕ ਰਹਿੰਦੇ ਹਨ ਜੋ 1979 ਤੋਂ 1989 ਤੱਕ ਸੋਵੀਅਤ ਕਬਜ਼ੇ ਦੌਰਾਨ ਆਪਣਾ ਦੇਸ਼ ਛੱਡ ਕੇ ਆ ਗਏ ਸਨ। ਇਹ ਸੰਖਿਆ ਅਗਸਤ 2021 ਵਿੱਚ ਤਾਲਿਬਾਨ ਦੇ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੋਰ ਵਧ ਗਈ। ਪਾਕਿਸਤਾਨ ਨੇ ਕਿਹਾ ਹੈ ਕਿ ਉਨ੍ਹਾਂ 14 ਲੱਖ ਅਫਗਾਨ ਨਾਗਰਿਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਜੋ ਰਜਿਸਟਰਡ ਸ਼ਰਨਾਰਥੀ ਹਨ। ਪਾਕਿਸਤਾਨ ਦੀ ਸਰਕਾਰ ਨੇ ਅਫਗਾਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਇਹ ਕਾਰਵਾਈ ਦੇਸ਼ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਕੀਤੀ ਜਾ ਰਹੀ ਹੈ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਨਾਗਰਿਕ ਹੋਣ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਇਸ ਕਾਰਵਾਈ ਦਾ ਵਿਆਪਕ ਵਿਰੋਧ ਹੋ ਰਿਹਾ ਹੈ।
ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)
NEXT STORY